ਮਨੁੱਖਤਾ ਦੀ ਮਿਸਾਲ: ਸਿਹਤ ਮੰਤਰੀ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਦੀ ਬਚਾਈ ਜਾਨ, ਸਮਾਗਮ 'ਤੇ ਜਾਂਦੇ ਹੋਏ ਰੋਕਿਆ ਕਾਫ਼ਲਾ, ਖ਼ੁਦ ਦਿੱਤੀ 'ਫਸਟ ਏਡ'
ਇਸ ਦੇ ਨਾਲ ਹੀ ਆਪਣੀ ਸੁਰੱਖਿਆ ਵਾਹਨ ਵਿੱਚ ਬਿਠਾ ਕੇ ਜ਼ਖਮੀ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ, ਤਾਂ ਜੋ ਉਸਨੂੰ ਤੁਰੰਤ ਇਲਾਜ ਮਿਲ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਕੁਝ ਲੋਕ ਇਕੱਠੇ ਹੋਏ ਸਨ।
Publish Date: Mon, 30 Mar 2026 01:40 PM (IST)
Updated Date: Mon, 30 Mar 2026 02:06 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਪਟਿਆਲਾ ਤੋਂ ਹਲਕਾ ਸਨੌਰ ਵੱਲ ਮੁੱਖ ਮੰਤਰੀ ਦੇ ਸਮਾਗਮ ਵੱਲ ਜਾਂਦੇ ਹੋਏ ਇਕ ਪੁਲਿਸ ਮੁਲਾਜ਼ਮ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਿਆ। ਜਿਸਨੂੰ ਵੇਖਦੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਪਣਾ ਕਾਫ਼ਲਾ ਰੋਕਿਆ ਅਤੇ ਜ਼ਖ਼ਮੀ ਮੁਲਾਜ਼ਮ ਨੂੰ First Aid ਮੁਹੱਈਆ ਕਰਵਾਈ।
ਇਸ ਦੇ ਨਾਲ ਹੀ ਆਪਣੀ ਸੁਰੱਖਿਆ ਵਾਹਨ ਵਿੱਚ ਬਿਠਾ ਕੇ ਜ਼ਖਮੀ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ, ਤਾਂ ਜੋ ਉਸਨੂੰ ਤੁਰੰਤ ਇਲਾਜ ਮਿਲ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਕੁਝ ਲੋਕ ਇਕੱਠੇ ਹੋਏ ਸਨ। ਪਤਾ ਲੱਗਿਆ ਕਿ ਹਾਦਸੇ ਵਿੱਚ ਕੋਈ ਜ਼ਖਮੀ ਹੋਇਆ ਹੈ। ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋਇਆ ਪਿਆ ਸੀ। ਜਿਸ ਦੀ ਮਦਦ ਕੀਤੀ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਿਰਫ਼ ਨੀਤੀਆਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨ ‘ਤੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਹੀ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਵਾਹਨ ਵਿੱਚ ਫਰਸਟ ਏਡ ਕਿੱਟ ਜ਼ਰੂਰ ਰੱਖੇ ਤਾਂ ਜੋ ਕਿਸੇ ਵੀ ਵੇਲੇ ਜ਼ਖ਼ਮੀ ਵਿਅਕਤੀ ਦੀ ਮੌਕੇ 'ਤੇ ਮਦਦ ਹੋ ਸਕੇ।