ਦੇਵੀਗਡ਼੍ਹ ਦੇ ਪੁਰਾਣੇ ਬਾਜ਼ਾਰ ’ਚ ਕਈ ਸੁੱਕੇ ਦਰੱਖਤ ਡਿੱਗਣ ਕਿਨਾਰੇ
ਦੇਵੀਗਡ਼੍ਹ ਦੇ ਪੁਰਾਣੇ ਬਜ਼ਾਰ ਵਿੱਚ ਕਈ ਸੁੱਕੇ ਦਰੱਖਤ ਡਿੱਗਣ ਕਿਨਾਰੇ
Publish Date: Sun, 10 May 2026 05:12 PM (IST)
Updated Date: Sun, 10 May 2026 05:15 PM (IST)
ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਦਾ ਪੁਰਾਣਾ ਬਾਜ਼ਾਰ ਜੋ ਕਿ ਹਰ ਸਮੇਂ ਸੁਰਖੀਆਂ ਵਿਚ ਰਹਿੰਦਾ ਹੈ ਚਾਹੇ ਸਡ਼ਕ ਦਾ ਮਸਲਾ ਹੋਵੇ, ਚਾਹੇ ਸੀਵਰੇਜ ਦਾ ਜਾਂ ਫਿਰ ਪੁਰਾਣੇ ਬਾਜ਼ਾਰ ਵਿਚ ਖਡ਼੍ਹੇ ਕਈ ਸੁੱਕੇ ਦਰੱਖਤਾਂ ਦਾ ਹੋਵੇ। ਸੀਵਰੇਜ ਪਾਉਣ ਅਤੇ ਇਸ ਬਾਜ਼ਾਰ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਤਾਂ ਇਸ ਵੇਲੇ ਕੁੱਝ ਚੱਲ ਪਿਆ ਹੈ ਪਰ ਇਸ ਬਜ਼ਾਰ ਦੇ ਕੰਢਿਆਂ ਤੇ ਖਡ਼੍ਹੇ ਸੁੱਕੇ ਦਰੱਖਤ ਇਸ ਬਜ਼ਾਰ ਦੇ ਲੋਕਾਂ ਲਈ ਖਤਰਾ ਬਣੇ ਹੋਏ ਹਨ। ਪੁਰਾਣੇ ਬਾਜ਼ਾਰ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਥੇ ਤਕਰੀਬਨ 10 ਦਰੱਖਤ ਅਜਿਹੇ ਹਨ, ਜੋ ਕਿ ਕਾਫੀ ਸਮੇਂ ਤੋਂ ਸੁੱਕੇ ਅਤੇ ਖੋਖਲੇ ਹੋਏ ਪਏ ਹਨ। ਇਨ੍ਹਾਂ ਦਰੱਖਤਾਂ ਦੀ ਇਸ ਵੇਲੇ ਇਹ ਹਾਲਤ ਹੈ ਕਿ ਇਹ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਦਰੱਖਤਾਂ ਨੂੰ ਕੱਟਣ ਲਈ ਲੋਕ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖਡ਼੍ਹਾ ਹੈ।