ਵਿਧਾਇਕ ਦੇਵ ਮਾਨ ਨੇ ਨਵੀ ਬਣਨ ਸੜਕ ਦਾ ਨੀਂਹ ਪੱਥਰ ਰੱਖਿਆ
ਵਿਧਾਇਕ ਦੇਵ ਮਾਨ ਨੇ ਨਵੀ ਬਣਨ ਸੜਕ ਦਾ ਨੀਂਹ ਪੱਥਰ ਰੱਖਿਆ
Publish Date: Fri, 24 Apr 2026 07:06 PM (IST)
Updated Date: Fri, 24 Apr 2026 07:10 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਟਿਆਲਾ ਨਾਭਾ ਰੋਡ ਤੋਂ ਨਾਭਾ ਭੋਜੋ ਮਾਜਰੀ ਰੋਡ ਲੰਬਾਈ 1.75 ਕਿ.ਮੀ. ਦੀ ਨਵੀਂ ਉਸਾਰੀ ਤੇ ਪੰਜ ਸਾਲ ਦੇ ਰੱਖ-ਰਖਾਵ ਦੇ ਕੰਮ ਦਾ ਨੀਂਹ ਪੱਥਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਰੱਖਿਆ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਨਾਭਾ ਦੀ ਕਾਇਆਕਲਪ ਲਈ ਕਰੋੜਾਂ ਰੁਪਏ ਖ਼ਰਚੇ ਜਾਣਗੇ। ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਤਾਂ ਜੋ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀ ਦਿੱਖ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਪਿੱਛੇ ਨਹੀਂ ਰਹੇਗਾ ਤੇ ਹਲਕੇ ਦੀ ਹਰ ਸੜਕ ਨੂੰ ਪੱਕਾ ਤੇ ਰਿਪੇਅਰ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਗਲੀਆਂ, ਨਾਲੀਆਂ, ਪੱਕੇ ਛੱਪੜ, ਸੀਵਰੇਜ ਅਤੇ ਸਟੇਡੀਅਮ ਆਦਿ ਕਾਰਜ ਕੀਤੇ ਜਾ ਰਹੇ ਹਨ ਤੇ ਉਹ ਆਪਣੀ ਨਾਭਾ ਭੂਮੀ ਨੂੰ ਕਰਮ ਭੂਮੀ ਬਣਾ ਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਅਤੇ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ। ਉੱਥੇ ਹੀ ਵਿਕਾਸ ਕਾਰਜਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਇਸ ਮੌਕੇ ਹਰੀ ਸਿੰਘ ਐਮ ਡੀ ਪ੍ਰੀਤ ਕੰਬਾਈਨ ਨੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਵਿਕਾਸ ਬਾਤਿਸ਼ ਐੱਸਡੀਓ, ਰਾਜੀ ਪਾਠਕ ਸਰਪੰਚ, ਬਲਾਕ ਸੰਮਤੀ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ, ਵਾਰਡ ਨੰਬਰ 18 ਮੁੱਖ ਸੇਵਾਦਾਰ ਉੱਧਮ ਦੀਪ ਸਿੰਘ, ਸਿਮਰਨ ਅੜਕ ਚੋਹਾਨ, ਹਰਮੀਕ ਵਿੱਚ ਮੈਹਸ, ਜਸਵੀਰ ਸਿੰਘ ਵਜੀਦਪੁਰ , ਅਰਮਾਨ ਨਾਭਾ ਆਦਿ ਹਾਜ਼ਰ ਸਨ।