ਪਿੰਡਾਂ ਦੇ ਰਸਤਿਆਂ ਤੇ ਸੜਕਾਂ ਦੀ ਕੀਤੀ ਸਫ਼ਾਈ
ਪਿੰਡਾਂ ਦੇ ਰਸਤਿਆਂ ਅਤੇ ਸੜਕਾਂ ਦੀ ਕੀਤੀ ਸਫ਼ਾਈ
Publish Date: Mon, 15 Sep 2025 06:04 PM (IST)
Updated Date: Mon, 15 Sep 2025 06:05 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਦੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਪਿੰਡਾਂ ਨੂੰ ਜਾਣ ਵਾਲੇ ਮੁੱਖ ਰਸਤਿਆਂ ਤੇ ਸੜਕਾਂ ਦੀ ਸਫ਼ਾਈ ਕੀਤੀ। ਜਾਣਕਾਰੀ ਦਿੰਦਿਆਂ ਸੇਵਾਦਾਰ ਨਿਰਭੈ ਇੰਸਾਂ, ਜਗਤਾਰ ਇੰਸਾਂ, ਸੁੱਖਾ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਨੇ ਦੱਸਿਆ ਕਿ ਪਿੰਡ ਖਾਂਗ, ਹਰਿਆਊ ਕਲਾਂ, ਹਰਿਆਊ ਖੁਰਦ, ਹੋਤੀਪੁਰ ਅਤੇ ਚੁਨਾਗਰਾ ਵਿਖੇ ਸੜਕਾਂ ਤੇ ਰਸਤਿਆਂ ਦੀ ਸਫਾਈ ਕੀਤੀ ਗਈ। ਇਸ ਮੌਕੇ ਪਿੰਡ ਖਾਂਗ ਦੇ ਸਰਪੰਚ ਜੈਪਾਲ ਰਾਮ, ਹਰਿਆਊ ਕਲਾਂ ਦੇ ਸਰਪੰਚ ਮਹਿੰਦਰ ਸਿੰਘ, ਹਰਿਆਊ ਖੁਰਦ ਦੇ ਸਰਪੰਚ ਗੱਜਣ ਸਿੰਘ, ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਅਤੇ ਕਸ਼ਮੀਰ ਕੌਰ ਸਰਪੰਚ ਪਿੰਡ ਚੁਨਾਗਰਾ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਵਲੋਂ ਕੀਤੀ ਸੇਵਾ ਦੀ ਸ਼ਲਾਘਾਯੋਗ ਹੈ।