ਸਖ਼ਤ ਸਜ਼ਾ ਦੇ ਕਾਨੂੰਨ ਦੀ ਮੰਗ, ਸਮਾਣਾ 'ਚ ਲੱਗਿਆ ਪੱਕਾ ਮੋਰਚਾ ਤੀਜੇ ਦਿਨ 'ਚ ਦਾਖਲ, ਸੰਗਤਾਂ ਵੱਲੋਂ ਮਿਲ ਰਿਹੈ ਵੱਡਾ ਸਮਰਥਨ
ਉਲੀਕੇ ਗਏ ਇਸ ਸੰਘਰਸ਼ ਤਹਿਤ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੋੌਂਕ ਵਿਚ ਮੰਗਲਵਾਰ ਬਾਅਦ ਦੁਪਹਿਰ ਤੋਂ ਲੱਗਿਆ ਧਰਨਾਂ ਅੱਜ ਤੀਜੇ ਦਿਨ ਵਿੱਚ ਸਾਮਲ ਹੋ ਗਿਆ ਹੈ।
Publish Date: Thu, 26 Feb 2026 12:41 PM (IST)
Updated Date: Thu, 26 Feb 2026 12:44 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੇ ਧਰਮਾਂ ਦੀ ਬੇਅਦਬੀ ਰੋਕਣ ਲਈ ਸਖਤ ਸਜ਼ਾ ਦਾ ਕਾਨੂੰਨ ਬਣਾਉਣ ਲਈ 400 ਫੁੱਟ ਉੱਚੇ ਬੀ.ਐਸ.ਐਨ.ਐਲ ਟਾਵਰ 'ਤੇ ਮੋਰਚਾ ਲਾਈ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ’ਚ ਦੂਰੋਂ-ਨੇੜਿਓਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਸਮਰਥਣ ਦੇਣ ਦਾ ਐਲਾਨ ਕੀਤਾ। ਉਲੀਕੇ ਗਏ ਇਸ ਸੰਘਰਸ਼ ਤਹਿਤ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੋੌਂਕ ਵਿਚ ਮੰਗਲਵਾਰ ਬਾਅਦ ਦੁਪਹਿਰ ਤੋਂ ਲੱਗਿਆ ਧਰਨਾਂ ਅੱਜ ਤੀਜੇ ਦਿਨ ਵਿੱਚ ਸਾਮਲ ਹੋ ਗਿਆ ਹੈ।