ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਗੁੱਡ ਟਚ ਅਤੇ ਬੈੱਡ ਟਚ ਬਾਰੇ ਦੱਸਿਆ
ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਗੁੱਡ ਟਚ ਅਤੇ ਬੈੱਡ ਟਚ ਬਾਰੇ ਦੱਸਿਆ
Publish Date: Fri, 15 May 2026 06:22 PM (IST)
Updated Date: Fri, 15 May 2026 06:24 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ’ਚ ਕਲਾਸ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਪੋਕਸੋ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ, ਅਧਿਕਾਰਾਂ ਅਤੇ ਬੱਚਿਆਂ ਨੂੰ ਯੌਨ ਅਪਰਾਧਾਂ ਤੋਂ ਸੁਰੱਖਿਆ ਕਾਨੂੰਨ ਪੋਸਕੋ ਐਕਟ ਅਧੀਨ ਮਿਲਣ ਵਾਲੀ ਸੁਰੱਖਿਆ ਬਾਰੇ ਜਾਣਕਾਰੀ ਦੇਣਾ ਸੀ। ਵਿਦਿਆਰਥੀਆਂ ਨੂੰ ਗੁੱਡ ਟਚ ਅਤੇ ਬੈੱਡ ਟਚ, ਨਿੱਜੀ ਸੁਰੱਖਿਆ ਅਤੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਸਕੂਲ ਕਾਊਂਸਲਰ ਆਕਾਂਕਸ਼ਾ ਗਰਗ ਨੇ ਚਰਚਾਵਾਂ, ਗਤੀਵਿਧੀਆਂ ਅਤੇ ਜੀਵਨ ਨਾਲ ਜੁੜੇ ਉਦਾਹਰਣਾਂ ਰਾਹੀਂ ਵਿਦਿਆਰਥੀਆਂ ਨਾਲ ਬਹੁਤ ਹੀ ਸੌਖੇ ਅਤੇ ਰੁਚਿਕਰ ਢੰਗ ਨਾਲ ਸੰਵਾਦ ਕੀਤਾ। ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਨਾਲ ਆਪਣੀ ਗੱਲ ਪ੍ਰਗਟ ਕਰਨ ਅਤੇ ਅਸਹਜ ਸਥਿਤੀਆਂ ’ਚ ‘ਨਾ’ ਕਹਿਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਇਸਦੇ ਨਾਲ ਹੀ ਬੱਚਿਆਂ ਲਈ ਉਪਲਬਧ ਭਰੋਸੇਯੋਗ ਵੱਡਿਆਂ ਅਤੇ ਹੈਲਪਲਾਈਨ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਹਰ ਬੱਚੇ ਲਈ ਸੁਰੱਖਿਅਤ ਅਤੇ ਨਿਰਭੈ ਮਾਹੌਲ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ।