ਸਰਕਾਰ ਮੰਡੀਆਂ ’ਚ ਕਿਸਾਨਾਂ ਤੇ ਆੜ੍ਹਤੀਆਂ ਵੱਲ ਧਿਆਨ ਦੇਵੇ : ਸਿੱਧੂ
ਸਰਕਾਰ ਮੰਡੀਆਂ ’ਚ ਕਿਸਾਨਾ ਤੇ ਆੜਤੀਆਂ ਵੱਲ ਧਿਆਨ ਦੇਵੇ: ਸਿੱਧੂ
Publish Date: Sun, 26 Apr 2026 04:42 PM (IST)
Updated Date: Sun, 26 Apr 2026 04:46 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਕਿਸੇ ਵੀ ਸਰਕਾਰ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੀ ਮੰਡੀਆਂ ਵਿੱਚ ਏਨੀ ਖੱਜਲ ਖੁਆਰੀ ਨਹੀਂ ਹੋਈ ਜਿੰਨੀ ਆਪ ਸਰਕਾਰ ਦੇ ਰਾਜ ਦੌਰਾਨ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਐੱਸਸੀ ਡਿਪਾਰਟਮੈਂਟ ਪੰਜਾਬ ਦੇ ਵਾਇਸ ਚੇਅਰਮੈਨ ਦਰਸ਼ਨ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਮੰਡੀਆਂ ਵਿਚ ਆਪ ਭੁੱਖਣ ਭਾਣਾ ਰਹਿ ਕੇ ਦੋ ਹਫ਼ਤਿਆਂ ਤੋਂ ਵੱਧ ਸਮਾਂ ਆਪਣੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਉਡੀਕ ਕਰਦਾ ਰਿਹਾ ਜਿਹੜੀ ਕਿ ਕਿਸਾਨਾਂ ਦੇ ਰੋਹ ਤੋਂ ਬਾਅਦ ਸ਼ੁਰੂ ਹੋਈ ਅਤੇ ਹੁਣ ਮੰਡੀਆਂ ਵਿਚ ਲੱਗੇ ਬੋਰੀਆਂ ਦੇ ਅੰਬਾਰਾਂ ਦੀ ਲਿਫਟਿੰਗ ਨੇ ਆੜਤੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਜਿਸ ਉਪਰ ਕਿਸੇ ਸਮੇਂ ਵੀ ਮੋਸਮ ਦੀ ਮਾਰ ਪੈ ਸਕਦੀ ਹੈ ਅਤੇ ਚੋਰੀ ਦੇ ਡਰੋ ਕਣਕ ਦੀ ਰਖਵਾਲੀ ਲਈ ਆੜ੍ਹਤੀਆਂ ਵੱਲੋਂ ਆਪਣੇ ਪੱਧਰ ਤੇ ਚੋਕੀਦਾਰ ਰੱਖੇਂ ਹੋਏ ਹਨ ਜਿਸ ਉਪਰ ਵਾਧੂ ਖਰਚਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਸਤਾ ਦਾ ਨਿੱਘ ਮਾਨਣ ’ਚ ਮਸਰੂਫ਼ ਹਨ ਅਤੇ ਕਿਸਾਨ, ਮਜ਼ਦੂਰ, ਆੜ੍ਹਤੀਏ ਖੱਜਲ ਖੁਆਰ ਹੋ ਰਹੇ ਹਨ। ਜਿਸ ਪਾਸੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਧਿਆਨ ਦੇਣ ਦੀ ਲੋੜ ਹੈ।