ਕਾਂਸਟੇਬਲ ਨੂੰ ਬਕਾਇਆ ਨਹੀਂ ਦਿੱਤਾ, ਪੁਲਿਸ ਕਮਾਂਡੈਂਟ ਤੇ ਆਈਜੀ ਦਫ਼ਤਰ ਅਟੈਚ; ਪਟਿਆਲਾ ਦੀ ਅਦਾਲਤ ਦੇ ਹੁਕਮਾਂ ’ਤੇ ਕੀਤੀ ਕਾਰਵਾਈ
ਵਕੀਲ ਪੁਨੀਤ ਸ਼ਰਮਾ ਨੇ ਦੱਸਿਆ ਕਿ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਇਕ ਅਪਰਾਧਕ ਮਾਮਲੇ ਵਿਚ ਦੋਸ਼ੀ ਪਾਏ ਜਾਣ ਕਾਰਨ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਹਾਈ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਬਰੀ ਹੋਣ ਦੇ ਬਾਅਦ ਗੁਰਵਿੰਦਰ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਸਮੇਂ ਨੂੰ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਐਲਾਨ ਦਿੱਤਾ ਗਿਆ।
Publish Date: Fri, 17 Apr 2026 08:10 AM (IST)
Updated Date: Fri, 17 Apr 2026 08:13 AM (IST)
ਜਾਸ, ਪਟਿਆਲਾ : ਪਟਿਆਲਾ ਦੀ ਅਦਾਲਤ ਨੇ ਕਾਂਸਟੇਬਲ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਦੀ ਸਥਿਤੀ ਵਿਚ ਸੈਕੰਡ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਤੇ ਆਈਜੀ (ਕਮਾਂਡੋ ਟ੍ਰੇਨਿੰਗ ਕੇਂਦਰ) ਦੇ ਦਫਤਰਾਂ ਤੇ ਉਥੇ ਮੌਜੂਦ ਉਪਕਰਨਾਂ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਕੀਲ ਪੁਨੀਤ ਸ਼ਰਮਾ ਨੇ ਦੱਸਿਆ ਕਿ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਇਕ ਅਪਰਾਧਕ ਮਾਮਲੇ ਵਿਚ ਦੋਸ਼ੀ ਪਾਏ ਜਾਣ ਕਾਰਨ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਹਾਈ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਬਰੀ ਹੋਣ ਦੇ ਬਾਅਦ ਗੁਰਵਿੰਦਰ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਸਮੇਂ ਨੂੰ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਐਲਾਨ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਨੂੰ ਉਸ ਸਮੇਂ ਦੀ ਤਨਖਾਹ ਤੇ ਹੋਰ ਲਾਭ ਨਹੀਂ ਦਿੱਤੇ ਗਏ।
ਵਕੀਲ ਪੁਨੀਤ ਸ਼ਰਮਾ ਮੁਤਾਬਿਕ ਗੁਰਵਿੰਦਰ ਸਿੰਘ ਨੇ ਇਸ ਵਿਰੁੱਧ ਦੀਵਾਨੀ ਅਦਾਲਤ ਵਿਚ ਕੇਸ ਦਾਇਰ ਕੀਤਾ। ਪਟਿਆਲਾ ਅਦਾਲਤ ਨੇ ਉਨ੍ਹਾਂ ਦੇ ਪੱਖ ਵਿਚ ਫੈਸਲਾ ਸੁਣਾਇਆ। ਇਸ ਫੈਸਲੇ ਵਿਰੁੱਧ ਸਰਕਾਰ ਵੱਲੋਂ ਦਾਇਰ ਅਪੀਲ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਖਾਰਜ ਕਰ ਦਿੱਤਾ। ਸਰਕਾਰ ਨੂੰ ਹਾਈ ਕੋਰਟ ਤੋਂ ਵੀ ਕੋਈ ਸਟੇਅ ਪਟੀਸ਼ਨ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਤੈਅ ਕੀਤੀ ਗਈਹੈ। ਜੇਕਰ ਭੁਗਤਾਨ ਨਹੀਂ ਕੀਤਾ ਗਿਆ ਤਾਂ ਅਦਾਲਤ ਇਸ ਤੋਂ ਵੀ ਸਖ਼ਤ ਹੁਕਮ ਦੇ ਸਕਦੀ ਹੈ।
ਇਹ ਸਾਮਾਨ ਕੀਤਾ ਗਿਆ ਅਟੈਚ
ਅਦਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਵਧੀਕ ਸਿਵਲ ਜੱਜ ਨੇ ਸੀਨੀਅਰ ਵੀਜ਼ਨ ਕਮਾਂਡੈਂਟ, ਸੈਕੰਡ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਦੇ ਦਫਤਰੀ ਇਮਾਰਤ ਦੇ 20 ਪੱਖੇ, 30 ਕੁਰਸੀਆਂ, ਚਾਰ ਕੂਲਰ, ਤਿੰਨ ਏਸੀ, 10 ਅਲਮਾਰੀਆਂ, ਚਾਰ ਕੰਪਿਊਟਰ ਤੇ ਤਿੰਨ ਪ੍ਰਿਟਰ ਅਟੈਚ ਕੀਤੇ ਹਨ। ਇਸ ਦੇ ਨਾਲ ਹੀ ਆਈਜੀ ਪੁਲਿਸ ਕਮਾਂਡੋ ਟ੍ਰੇਨਿੰਗ ਸੈਂਟਰ ਫੋਰਟ ਬਹਾਦਰਗੜ੍ਹ ਦੇ ਦਫਤਰ ਦੀ ਇਮਾਰਤ ਤੇ ਉਥੇ ਮੌਜੂਦ ਸਾਰੇ ਫਰਨੀਚਰ ਤੇ ਇਲੈਟ੍ਰਾਨਿਕ ਉਪਕਰਨ ਵੀ ਅਟੈਚ ਕਰ ਲਏ ਗਏ ਹਨ।