ਅਮਰਨਾਥ ਪੋਨੀ ਝਿੱਲ ਬਣੇ ਵਾਈਸ ਪ੍ਰਧਾਨ
ਅਮਰਨਾਥ ਪੋਨੀ ਝਿੱਲ ਬਣੇ ਵਾਈਸ ਪ੍ਰਧਾਨ
Publish Date: Tue, 21 Apr 2026 05:17 PM (IST)
Updated Date: Tue, 21 Apr 2026 05:22 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਕਾਂਗਰਸ਼ ਪਾਰਟੀ ਦੀ ਨਵੀਂ ਬਣੀ ਜ਼ਿਲ੍ਹੇ ਦੀ ਬਾਡੀ ’ਚ ਟਕਸਾਲੀ ਕਾਂਗਰਸ ਅਤੇ ਮੋਹਿੰਦਰਾ ਪਰਿਵਾਰ ਦੇ ਪੁਰਾਣੇ ਵਫ਼ਾਦਾਰ ਸਾਥੀ ਅਮਰਨਾਥ ਪੋਨੀ ਝਿੱਲ ਨੂੰ ਪਟਿਆਲਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਪੋਨੀ ਝਿੱਲ ਨੇ ਯੂਠ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮੋਹਿੰਦਰਾ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਸੋਚ ਨੂੰ ਘਰ-ਘਰ ਪਹੁਚਾਉਣ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨਗੇ। ਇਸ ਮੌਕੇ ਕਾਂਗਰਸੀਆਂ ਆਗੂਆਂ ਵੱਲੋਂ ਮੋਹਿਤ ਮਹਿੰਦਰਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ, ਨਵੇ ਬਣੇ ਬਲਾਕ ਪ੍ਰਧਾਨ ਹਰਵਿੰਦਰ ਸ਼ੁਕਲਾ,ਕਿਸਾਨ ਸੈੱਲ ਦੇ ਪ੍ਰਧਾਨ ਰਘਵੀਰ ਖੱਟੜਾ ਅਤੇ ਸਾਬਕਾ ਐੱਮਸੀ ਹੈਪੀ ਸ਼ਰਮਾ ਹਾਜ਼ਰ ਸਨ।