ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 33 ਵਾਹਨਾਂ ਦੇ ਕੱਟੇ ਚਾਲਾਨ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 33 ਵਾਹਨ ਚਾਲਕਾਂ ਦੇ ਕੱਟੇ ਚਲਾਨ
Publish Date: Mon, 04 May 2026 04:25 PM (IST)
Updated Date: Mon, 04 May 2026 04:26 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਓਵਰਲੋਡ ਸਕੂਲੀ ਬੱਸਾਂ, ਅੰਡਰ ਏਜ ਡਰਾਈਵਿੰਗ ਸਮੇਤ ਕੁੱਲ 33 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਟਰੈਫਿਕ ਪੁਲਿਸ ਰਾਜਪੁਰ ਤੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਟਰੈਫਿਕ ਹਰਿੰਦਰ ਸਿੰਘ ਮਾਨ ਅਤੇ ਡੀਐੱਸਪੀ ਪਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਉਹਨਾਂ ਵੱਲੋਂ ਟਰੈਫਿਕ ਪੁਲਿਸ ਤੇ ਏਐਸਆਈ ਗੁਰਨਾਮ ਸਿੰਘ, ਏਐਸਆਈ ਗੁਰਮੀਤ ਸਿੰਘ ਸਮੇਤ ਹੋਰਨਾਂ ਦੇ ਨਾਲ ਨਾਕਾਬੰਦੀ ਕਰਕੇ ਵੱਖ ਵੱਖ ਸਕੂਲਾਂ ਵਿੱਚ ਜਾ ਰਹੇ ਵਹੀਕਲਾਂ ਅਤੇ ਅੰਡਰ ਏਜ ਬੱਚਿਆਂ ਦੇ ਲਾਇਸੈਂਸ ਚੈੱਕ ਕੀਤੇ ਗਏ ਅਤੇ ਲਾਇਸੈਂਸ ਨਾ ਹੋਣ ਅਤੇ ਬਿਨਾਂ ਲਾਇਸੈਂਸ ਦੇ ਘੱਟ ਉਮਰ ਦੇ ਬੱਚਿਆਂ ਦੇ ਵਾਹਣ ਚਲਾਉਣ ਦੇ ਚਲਦਿਆਂ ਚਾਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਓਵਰਲੋਡ ਸਕੂਲੀ ਬੱਚਿਆਂ ਦੀਆਂ ਬੱਸਾਂ ਦੇ 3 ਚਾਲਾਨ, ਅੰਡਰ ਏਜ ਡਰਾਈਵਿੰਗ ਦੇ 10 ਚਾਲਾਨ, ਗਲਤ ਪਾਰਕਿੰਗ ਦੇ 15 ਚਾਲਾਨ, ਓਵਰਲੋਡਿੰਗ ਟਿਪਰ ਦਾ 1 ਚਾਲਾਨ, ਟਰਿਪਲ ਸਵਾਰੀ ਦੇ 4 ਚਾਲਾਨ ਸਮੇਤ ਕੁੱਲ 33 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਜੇਕਰ ਸਕੂਲ ਦੇ ਬੱਚੇ ਲਜਾਉਣ ਵਾਲੀ ਬੱਸ ਜੇਕਰ ਕਪੈਸਿਟੀ ਤੋਂ ਵੱਧ ਬੱਚੇ ਬੱਸਾਂ ’ਚ ਲੱਦ ਦੀ ਹੈ ਤਾਂ ਉਸ ਦੇ ਵੀ ਚਾਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।