ਸ਼ਹੀਦਾਂ ਦੀ ਯਾਦ ’ਚ ਖੂਨਦਾਨ ਕਰਨਾ ਸੱਚੀ ਸ਼ਰਧਾਂਜਲੀ : ਚੇਅਰਮੈਨ ਹਡਾਣਾ
ਸ਼ਹੀਦਾਂ ਦੀ ਯਾਦ ’ਚ ਖੂਨਦਾਨ ਕਰਨਾ ਸੱਚੀ ਸਰਧਾਂਜਲੀ: ਚੇਅਰਮੈਨ ਹਡਾਣਾ
Publish Date: Thu, 18 Sep 2025 04:24 PM (IST)
Updated Date: Thu, 18 Sep 2025 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸਬੰਧਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ’ਚ ਪਿੰਡ ਹਡਾਣਾ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਦੀਦਾਰ ਸਿੰਘ ਬੋਸਰ ਅਤੇ ਰਣਜੀਤ ਸਿੰਘ ਬੋਸਰ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਨੌਰ ਨੇ ਸਿਰਕਤ ਕੀਤੀ। ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਰਜਿੰਦਰ ਸਿੰਘ ਵਿਰਕ ਅਕਾਲੀ ਦਲ, ਕੰਵਲਜੀਤ ਸਿੰਘ ਪਲਾਖਾ ਅਤੇ ਦਰਸਨ ਸਿੰਘ ਦੂੰਦੀਮਾਜਰਾ ਨੇ ਖੂਨਦਾਨ ਕਰਕੇ ਕੀਤਾ। ਖੂਨਦਾਨ ਕੈਂਪ ਵਿਚ ਭੀਮ ਸਿੰਘ, ਸੋਹਨ ਲਾਲ, ਰਵਿੰਦਰ ਸਿੰਘ, ਅਨਿਲ ਕੁਮਾਰ, ਲੱਖੀ ਖਾਨ, ਬਲਜੀਤ ਸਿੰਘ, ਲਖਵਿੰਦਰ ਸਿੰਘ, ਰਾਹੁਲ ਕੁਮਾਰ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਰਾਹੁਲ ਸ਼ਰਮਾ, ਮੋਤੀਰਾਮ, ਬਲਕਸ ਬੇਗਮ ਅਤੇ ਲਾਭ ਸਿੰਘ ਸਮੇਤ 25 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ.ਪੰਜਾਬ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿਚ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਸ਼ਹੀਦ ਦਾ ਭਰਾ ਗੁਰਮੀਤ ਸਿੰਘ ਹਡਾਣਾ, ਮਨਿੰਦਰ ਸਿੰਘ ਹਡਾਣਾ, ਕ੍ਰਿਸ਼ਨ ਸਿੰਘ ਸਨੌਰ, ਲਖਮੀਰ ਸਿੰਘ ਸਲੋਟ, ਦੀਦਾਰ ਸਿੰਘ ਬੋਸਰ, ਰਣਜੀਤ ਸਿੰਘ ਬੋਸਰ, ਗੁਰਮੇਲ ਸਿੰਘ ਭਾਂਖਰ, ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਸਾਰਜ ਸਿੰਘ ਸੰਧੂ ਤੇ ਚਾਚਾ ਜਗਰਾਜ ਚਹਿਲ ਆਦਿ ਹਾਜ਼ਰ ਸੀ।