ਪੱਛਮੀ ਬੰਗਾਲ, ਆਸਾਮ ਦੀ ਜਿੱਤ ਕਾਰਨ ਭਾਜਪਾ ਵਰਕਰਾਂ ਨੇ ਪਾਏ ਭੰਗੜੇ
ਪੱਛਮੀ ਬੰਗਾਲ, ਆਸਾਮ ਤੋਂ ਬਾਅਦ ਹੁਣ ਪੰਜਾਬ ਵਿੱਚ ਸਰਕਾਰ ਬਣਾਵੇਗੀ ਭਾਰਤੀ ਜਨਤਾ ਪਾਰਟੀ : ਚਹਿਲ/ ਗਗਰੌਲੀ
Publish Date: Mon, 04 May 2026 06:03 PM (IST)
Updated Date: Mon, 04 May 2026 06:05 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੱਛਮੀ ਬੰਗਾਲ ਵਿਚ ਭਾਜਪਾ ਦੇ ਸਪਸ਼ਟ ਬਹੁਮਤ ਹਾਸਲ ਕਰਨ ਨੂੰ ਲੈ ਕੇ ਭਾਜਪਾਈਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਅੱਜ ਅੱਡਾ ਦੇਵੀਗਡ਼੍ਹ ਵਿਖੇ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਉੱਤਰੀ ਪਟਿਆਲਾ ਜਸਪਾਲ ਸਿੰਘ ਗਗਰੌਲੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਭੰਗਡ਼ੇ ਪਾਏ ਅਤੇ ਇੱਕ ਦੂਜੇ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਨਾਅਰੇ ਲਗਾ ਕੇ ਅਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਿਕਰਮਜੀਤ ਇੰਦਰ ਸਿੰਘ ਚਹਿਲ, ਜਸਪਾਲ ਸਿੰਘ ਗਗਰੌਲੀ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਆਸਮ ਦੇ ਲੋਕਾਂ ਨੇ ਮਾਫੀਆ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵੋਟ ਪਾਈ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚੋਂ ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਰਮੇਸ਼ ਲਾਂਬਾ ਦੇਵੀਗਡ਼੍ਹ, ਵਰਿੰਦਰ ਸਿੰਘ ਵਿਸਕੀ, ਜਰਨੈਲ ਸਿੰਘ ਸ਼ੇਖਪੁਰਾ ਯੂਵਾ ਮੋਰਚਾ ਪ੍ਰਧਾਨ, ਸਨਦੀਪ ਕੁਮਾਰ ਸ਼ਰਮਾ, ਧਰਮਪਾਲ ਸ਼ਰਮਾ, ਹਰਮੀਤ ਸਿੰਘ ਠੁਕਰਾਲ, ਧਰਮਿੰਦਰ ਸਿੰਘ ਬੁੱਧਮੋਰ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ ਤਾਜਲਪੁਰ, ਜੱਸੀ ਗੁੱਜਰ ਬੱਲਾਂ ਸਾਰੇ ਮੰਡਲ ਪ੍ਰਧਾਨ, ਲਵਪ੍ਰੀਤ ਸਿੰਘ ਯੂਵਾ ਮੰਡਲ ਘਡ਼ਾਮ, ਹਰਪਾਲ ਸਿੰਘ ਬਰਕਤਪੁਰ, ਬਲਕਾਰ ਸਿੰਘ, ਰਮਨ ਸ਼ਰਮਾ, ਗੁਰਮੀਤ ਸਿੰਘ ਹਡਾਣਾ ਬੀ.ਸੀ. ਜਿਲਾ ਮੀਤ ਪ੍ਰਧਾਨ, ਜਰਨੈਲ ਸਿੰਘ ਬਿੰਜਲ, ਮੰਗਾ ਰਾਮ, ਜਰਨੈਲ ਸਿੰਘ, ਅਮਨਦੀਪ ਸਿੰਘ ਐਸ.ਸੀ. ਯੂਵਾ ਮੋਰਚਾ ਪ੍ਰਧਾਨ ਬਹਾਦਰਗਡ਼੍ਹ, ਬਲਵਿੰਦਰ ਸਿੰਘ, ਸੁਰਿੰਦਰ ਸ਼ਰਮਾ ਰਾਠੀਆਂ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।