ਲੇਖਕ ਧਰਮ ਕੰਮੇਆਣਾ ਦੀ ਪੁਸਤਕ ‘ਡੂੰਘੇ ਦਰਦ’ ਲੋਕ ਅਰਪਣ
ਗਿਆਨਦੀਪ ਮੰਚ ਵੱਲੋਂ ਲੇਖਕ ਧਰਮ ਕੰਮੇਆਣਾ ਦੀ ਪੁਸਤਕ “ਡੂੰਘੇ ਦਰਦ “ ਲੋਕ ਅਰਪਣ
Publish Date: Mon, 20 Apr 2026 06:10 PM (IST)
Updated Date: Mon, 20 Apr 2026 06:12 PM (IST)

ਫੋਟੋ 20ਪੀਟੀਐਲ: 22 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਉੱਘੇ ਸ਼ਾਇਰ ਅਤੇ ਬਹੁਪੱਖੀ ਲੇਖਕ ਧਰਮ ਸਿੰਘ ਕੰਮੇਆਣਾ ਦੀ ਕਾਵਿ-ਕਹਾਣੀਆਂ ਦੀ ਪੁਸਤਕ ‘ਡੂੰਘੇ ਦਰਦ’ ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ. ਜੀ.ਐਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਵਿਦਵਾਨ ਸ਼ਖ਼ਸੀਅਤਾਂ ਬਾਰੇ ਤੁਆਰਫ਼ ਕਰਾਇਆ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਧਰਮ ਕੰਮੇਆਣਾ ਦੀ ਸਿਰਜਣ ਪ੍ਰਕਿਰਿਆ, ਪੁਸਤਕ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਪੇਪਰ ਵਕਤਾ ਵਜੋਂ ਬੋਲਦਿਆਂ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸ਼ਾਇਰ ਨੇ ਪੁਸਤਕ ਵਿਚ ਕਹਾਣੀਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਕੇ ਕਾਵਿ-ਰੂਪ ਦਿੱਤਾ ਹੈ ਜੋ ਕਿ ਪਾਠਕਾਂ ਨੂੰ ਜੋੜ ਕੇ ਰੱਖਦਾ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸ਼ਾਇਰ ਨੇ ਆਪਣੀ ਪੁਸਤਕ ਵਿੱਚ ਪਿਛਲੇ ਸੱਠ ਸਾਲ ਦੇ ਪੰਜਾਬ ਦਾ ਸਭਿਆਚਾਰ, ਸਮਾਜਿਕ ਜੀਵਨ, ਇਤਿਹਾਸ ਤੇ ਉਤਰਾਅ ਚੜ੍ਹਾਅ ਨੂੰ ਕਲਾਤਮਕ ਕਾਵਿ ਸ਼ੈਲੀ ਵਿੱਚ ਕਲਮਬੱਧ ਕੀਤਾ ਹੈ। ਵਿਸੇਸ਼ ਮਹਿਮਾਨ ਡਾ. ਰਾਜਵੰਤ ਕੌਰ ਪੰਜਾਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਸਤਕ ਮਨੁੱਖੀ ਅਨੁਭਵਾਂ ਦੇ ਅੰਦਰੂਨੀ ਜਗਤ ਦਾ ਦਰਪਣ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦਰਸ਼ਨ ਬੁੱਟਰ ਨੇ ਕਿਹਾ ਸ਼ਾਇਰ ਨੇ ਪੁਸਤਕ ਆਪਣੇ ਪਿੰਡ ਕੰਮੇਆਣਾ ਦੀ ਲੋਕ-ਭਾਸ਼ਾ ਵਿੱਚ ਲਿਖੀ ਹੈ। ਉਪਰੋਕਤ ਤੋਂ ਇਲਾਵਾ ਡਾ. ਸਤਿੰਦਰ ਨੰਦਾ,ਕੁਲਵੰਤ ਸਿੰਘ ਨਾਰੀਕੇ, ਬਲਵਿੰਦਰ ਸੰਧੂ ਬਲਵਿੰਦਰ ਭੱਟੀ ਅਤੇ ਡਾ. ਸੁਰਜੀਤ ਖ਼ੁਰਮਾ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਲੇਖਕ ਧਰਮ ਸਿੰਘ ਕੰਮੇਆਣਾ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ,ਰਾਜਬੀਰ ਮੱਲ੍ਹੀ, ਸੁਰਿੰਦਰ ਕੌਰ ਬਾੜਾ, ਜਸਵਿੰਦਰ ਕੌਰ, ਜਸਵਿੰਦਰ ਖਾਰਾ, ਸੁਖਵਿੰਦਰ ਕੌਰ, ਜਗਤਾਰ ਨਿਮਾਣਾ, ਕੁਲਦੀਪ ਕੌਰ ਧੰਜੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਤਰਲੋਚਨ ਮੀਰ, ਗੋਪਾਲ ਸ਼ਰਮਾ ਸਮਾਣਾ, ਰਾਜਵਿੰਦਰ ਕੌਰ ਜਟਾਣਾ, ਨਵਦੀਪ ਮੁੰਡੀ, ਅਵਤਾਰਜੀਤ, ਰਾਮ ਸਿੰਘ ਬੰਗ, ਗੁਰਚਰਨ ਪੱਬਾਰਾਲੀ, ਜੱਗਾ ਰੰਗੂਵਾਲ, ਜੋਗਾ ਸਿੰਘ, ਅਮਰਜੀਤ ਕਸਕ, ਸਤਨਾਮ ਕੌਰ ਚੌਹਾਨ, ਤ੍ਰਿਲੋਕ ਢਿੱਲੋਂ, ਮੰਗਤ ਖਾਨ, ਜੋਗਾ ਸਿੰਘ ਧਨੌਲਾ, ਬਲਵੰਤ ਬੱਲੀ, ਨਵਤੇਜ ਗੁਰਨਾ, ਸੁਖਦੇਵ ਸਿੰਘ ਚਹਿਲ, ਹਰਜੀਤ ਕੌਰ, ਇੰਜ.ਸਤਨਾਮ ਸਿੰਘ ਮੱਟੂ ਆਦਿ ਹਾਜ਼ਰ ਸਨ।