ਭਾਜਪਾ ਵੱਲੋਂ ਕੌਂਸਲ ਚੋਣਾਂ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ
ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ
Publish Date: Sun, 10 May 2026 04:16 PM (IST)
Updated Date: Sun, 10 May 2026 04:18 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਂਸਲ ਰਾਜਪੁਰਾ ਚੋਣਾਂ ਦੀ ਤਿਆਰੀ ਲਈ ਇਕ ਵਿਸ਼ੇਸ਼ ਮੀਟਿੰਗ ਕਰਵਾਈਆਂ ਗਈਆਂ। ਬੈਠਕ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਤੇ ਨਗਰ ਕੌਂਸਲ ਰਾਜਪੁਰਾ ਚੋਣਾਂ ਦੇ ਇੰਚਾਰਜ ਐਸ ਕੇ ਦੇਵ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿਚ ਅਨਿਲ ਸਰੀਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਗਰ ਕੌਂਸਲ ਰਾਜਪੁਰਾ ਦੀਆਂ ਚੋਣਾਂ ਪੂਰੇ 31 ਵਾਰਡਾਂ ਵਿਚ ਲੜੇਗੀ ਅਤੇ ਨਗਰ ਕੌਂਸਲ ਰਾਜਪੁਰਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਮ ਲਹਿਰਾਵੇਗੀ। ਉਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਇਕਜੁੱਟ ਹੋ ਕੇ ਚੋਣਾਂ ਲੜਣ ਲਈ ਸੰਗਠਨ ਨੂੰ ਮਜ਼ਬੂਤ ਕਰਨ ਦਾ ਆਹਵਾਹਨ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੇ ਇੰਚਾਰਜ ਐਸ ਕੇ ਦੇਵ ਸਾਰੇ 31 ਵਾਰਡਾਂ ਵਿਚ ਜਾ ਕੇ ਵੋਟਰਾਂ ਦੀ ਪਸੰਦ ਦੇ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਸਿਫਾਰਸ਼ ਕਰਨਗੇ। ਇਸ ਬੈਠਕ ਵਿਚ ਐਸਕੇ ਦੇਵ ਨੇ ਕਾਰਜਕਰਤਾਵਾਂ ਨੂੰ ਪੂਰੀ ਤਨਦੇਹੀ ਨਾਲ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਅਨਿਲ ਸਰੀਨ, ਐੱਸ. ਕੇ ਦੇਵ, ਭਾਜਪਾ ਜ਼ਿਲ੍ਹਾ ਪਟਿਆਲਾ ਉੱਤਰੀ ਦੇ ਪ੍ਰਧਾਨ ਜਸਪਾਲ ਸਿੰਘ ਗਗਰੌਲੀ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੰਦਾ, ਗੌਰਵ ਗੌਤਮ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਨਰਿੰਦਰ ਨਾਗਪਾਲ, ਸੀਨੀਅਰ ਭਾਜਪਾ ਆਗੂ ਸੰਜੀਵ ਮਿਤਲ, ਐਡਵੋਕੇਟ ਕਿਸ਼ਨ ਸਿੰਘ, ਸੰਦੀਪ ਜਿੰਦਲ, ਸੀਨੀਅਰ ਕਾਰਜਕਰਤਾ ਡਾਕਟਰ ਨੰਦ ਲਾਲ, ਓਮ ਪ੍ਰਕਾਸ਼ ਪਾਸ਼ੀ, ਅਮਰੇਸ਼ ਸ਼ਰਮਾ, ਰਾਮ ਚੰਦ ਬੱਬਰ, ਗੁਰਦਾਸ ਸਚਦੇਵਾ, ਯਸ਼ ਟੰਡਨ, ਵਿਸ਼ੂ ਸ਼ਰਮਾ, ਐਡਵੋਕੇਟ ਅਰੁਣ ਕੌਂਸਲ, ਕਿਰਨ ਹੰਸ, ਗੀਤਾ ਸੇਤਿਆ, ਨਮਿਤਾ ਰਾਣਾ ਆਦਿ ਹਾਜ਼ਰ ਸਨ।