ਹੁਣ ਪੰਜਾਬ ’ਚ ਸਰਕਾਰ ਬਣਾਵੇਗੀ ਭਾਰਤੀ ਜਨਤਾ ਪਾਰਟੀ : ਸ਼ੇਖਪੁਰਾ
ਪੱਛਮੀ ਬੰਗਾਲ, ਆਸਾਮ ਤੋਂ ਬਾਅਦ ਹੁਣ ਪੰਜਾਬ ਵਿੱਚ ਸਰਕਾਰ ਬਣਾਵੇਗੀ ਭਾਰਤੀ ਜਨਤਾ ਪਾਰਟੀ : ਜਰਨੈਲ ਸਿੰਘ ਸ਼ੇਖਪੁਰਾ
Publish Date: Wed, 06 May 2026 05:24 PM (IST)
Updated Date: Wed, 06 May 2026 05:26 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੱਛਮੀ ਬੰਗਾਲ ਵਿਚ ਭਾਜਪਾ ਦੇ ਸਪਸ਼ਟ ਬਹੁਮਤ ਹਾਸਲ ਕਰਨ ਨੂੰ ਲੈ ਕੇ ਭਾਜਪਾਈਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਅੱਡਾ ਦੇਵੀਗਡ਼੍ਹ ਵਿਖੇ ਜਰਨੈਲ ਸਿੰਘ ਸ਼ੇਖਪੁਰਾ ਪ੍ਰਧਾਨ ਭਾਜਪਾ ਪਟਿਆਲਾ ਉੱਤਰੀ ਯੂਵਾ ਮੋਰਚਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਭੰਗਡ਼ੇ ਪਾਏ ਅਤੇ ਇਕ ਦੂਜੇ ਦਾ ਲੱਡਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਨਾਅਰੇ ਲਗਾ ਕੇ ਅਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਜਰਨੈਲ ਸਿੰਘ ਸ਼ੇਖਪੁਰਾ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਆਸਾਮ ਦੇ ਲੋਕਾਂ ਨੇ ਮਾਫੀਆ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵੋਟ ਪਾਈ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸਨਦੀਪ ਕੁਮਾਰ ਸ਼ਰਮਾ, ਧਰਮਪਾਲ ਸ਼ਰਮਾ, ਧਰਮਿੰਦਰ ਸਿੰਘ ਬੁੱਧਮੋਰ ਮੀਤ ਪ੍ਰਧਾਨ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ ਤਾਜਲਪੁਰ, ਜੱਸੀ ਗੁੱਜਰ ਬੱਲਾਂ ਸਾਰੇ ਮੰਡਲ ਪ੍ਰਧਾਨ, ਲਵਪ੍ਰੀਤ ਸਿੰਘ ਯੂਵਾ ਮੰਡਲ ਪ੍ਰਧਾਨ ਘਡ਼ਾਮ, ਹਰਪਾਲ ਸਿੰਘ ਬਰਕਤਪੁਰ, ਬਲਕਾਰ ਸਿੰਘ, ਰਮਨ ਸ਼ਰਮਾ, ਜਰਨੈਲ ਸਿੰਘ ਬਿੰਜਲ, ਮੰਗਾ ਰਾਮ ਮਸੀਂਗਣ, ਜਰਨੈਲ ਸਿੰਘ ਰੱਤਾਖੇਡ਼ਾ, ਅਮਨਦੀਪ ਸਿੰਘ ਐੱਸਸੀ ਯੂਵਾ ਮੋਰਚਾ ਪ੍ਰਧਾਨ ਬਹਾਦਰਗਡ਼੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਯੂਥ ਆਗੂ ਅਤੇ ਵਰਕਰ ਹਾਜ਼ਰ ਸਨ।