ਸੂਬੇ ਦੇ ਦਰਿਆਈ ਡੈੱਮ ਕੇਂਦਰ ਦੀਆਂ ਅੱਖਾਂ ’ਚ ਰਡ਼ਕ ਰਹੇ : ਬਹਿਰੂ
ਪੰਜਾਬ ਦੇ ਦਰਿਆਈ ਡੈੱਮ ਕੇਂਦਰ ਸਰਕਾਰ ਦੀ ਅੱਖ ਵਿੱਚ ਰਡ਼ਕ ਰਹੇ ਹਨ: ਬਹਿਰੂ
Publish Date: Sun, 17 May 2026 06:15 PM (IST)
Updated Date: Sun, 17 May 2026 06:15 PM (IST)
ਫੋਟੋ 17ਪੀਟੀਐਲ: 31 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਭਾਖਡ਼ਾ ਬਿਆਸ ਮੈਨੇਜਮੈਂਟ ਬੋਰਡ ’ਚੋ ਪੰਜਾਬੀਆਂ ਦੇ ਹੱਕ ਕੂਕ ਵੱਡੀ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਵੱਲੋਂ ਖੋਹਣ ਬਾਰੇ ਇਸ ਵਿਸਫੋਟਕ ਮਾਸਲੇ ਤੇ ਆਵਾਜ਼ ਬੁਲੰਦ ਕਰਨ ਲਈ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ 15 ਮਈ ਨੂੰ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰ ਸਰਕਾਰ ਨੂੰ ਇਕ ਮੰਗ ਪੱਤਰ ਭੇਜ ਕੇ ਖ਼ਬਰਦਾਰ ਕਰਨ ਜਾ ਰਹੀਆਂ ਸਨ ਪਰ ਕੇਂਦਰ ਦੇ ਗ੍ਰਹਿ ਮੰਤਰੀ ਦੇ ਖੁਫ਼ੀਆ ਇਸ਼ਾਰੇ ਤੇ ਚੰਡੀਗਡ਼੍ਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਸ਼ਾਂਤਮਈ ਕਿਸਾਨਾਂ ਤੇ ਪਾਣੀ ਬੁਛਾਡ਼ਾਂ ਅੱਥਰੂ ਗੈਸ ਦੇ ਗੋਲੇ ਤੇ ਧੱਕਾ ਮੁੱਕੀ ਕਰਕੇ ਰੋਕਣ ਦਾ ਸਖ਼ਤ ਨੋਟਿਸ ਲੈਂਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਜਿੱਥੇ ਕਿਸਾਨਾਂ ਤੇ ਜ਼ਬਰ ਢਾਉਣ ਦੀ ਚੰਡੀਗਡ਼੍ਹ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕੀਤੀ ਹੈ।