ਬਸੰਤ ਰਿਤੂ ਕਲੱਬ ਵੱਲੋਂ ਅੱਖਾਂ ਦੇ ਆਪਰੇਸ਼ਨ ਦੀ ਸੇਵਾ ਲਗਾਤਾਰ ਜਾਰੀ
ਬਸੰਤ ਰਿਤੂ ਕਲੱਬ ਵੱਲੋਂ ਅੱਖਾ ਦੇ ਉਪਰੇਸ਼ਨ ਦੀ ਸੇਵਾ ਲਗਾਤਾਰ ਜਾਰੀ
Publish Date: Sat, 16 May 2026 05:11 PM (IST)
Updated Date: Sat, 16 May 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿਖੇ ਮਾਸਿਕ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਪਿਛਲੇ ਚਾਰ ਸਾਲਾਂ ਤੋਂ ਬਸੰਤ ਰਿਤੂ ਕਲੱਬ ਵੱਲੋਂ ਲਗਾਤਾਰ ਹਰ ਮਹੀਨੇ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਕੀਤਾ ਜਾਂਦਾ ਹੈ। ਕੈਂਪ ਵਿਚ ਸ਼ਹਿਰ ਅਤੇ ਪਿੰਡਾਂ ਦੇ ਲੋਕ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਡਾ. ਆਸ਼ਾ ਪ੍ਰਿਤਪਾਲ ਕੌਰ ਆਈ ਸਰਜਨ ਦੀ ਟੀਮ ਵਲੋਂ ਮੁਫ਼ਤ ਚੈੱਕਅਪ ਕਰਵਾਉਂਦੇ ਹਨ ਅਤੇ ਚਾਰ ਉਪਰੇਸ਼ਨ ਲੈਂਜ ਵਾਲੇ ਹਰ ਮਹੀਨੇ ਕਲੱਬ ਵੱਲੋਂ ਨਰ ਸੇਵਾ ਨਰਾਇਣ ਸੇਵਾ ਤਹਿਤ ਮੁਫ਼ਤ ਆਪਰੇਸ਼ਨ ਕੀਤੇ ਜਾਂਦੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਤੇ ਸੰਤੋਸ਼ ਲਾਲਵਾਨੀ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਇਸ ਕੈਂਪ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਕੈਂਪ ਵਿਚ ਪਟਿਆਲਾ ਤੋਂ ਬਾਹਰੇ ਜ਼ਿਲਿ੍ਹਆਂ ਤੋਂ ਲੋਕ ਆ ਕੇ ਇਸ ਕੈਂਪ ਦਾ ਲਾਭ ਉਠਾ ਰਹੇ ਹਨ। ਇਸ ਵਿਚ ਡਾ. ਆਸ਼ਾ ਪ੍ਰਿਤਪਾਲ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ਕੀਤੇ। ਕਲੱਬ ਦੇ ਸੰਸਥਾਪਕ ਸੰਤੋਸ਼ ਲਾਲਵਾਨੀ ਨੇ ਵੀ ਆਖਿਆ ਕਿ ਕਲੱਬ ਵੱਲੋਂ ਸਰਕਾਰੀ ਸਕੂਲਾਂ ਵਿਚ ਪਾਣੀ ਪੀਣ ਲਈ ਸਬਮਰਸੀਬਲ ਪੰਪ ਦੀ ਸੇਵਾ, ਛੱਤ ਵਾਲੇ ਪੱਖਿਆ ਦੀ ਸੇਵਾ, ਠੰਡਾ ਪਾਣੀ ਪੀਣ ਵਾਲੇ ਕੂਲਰਾਂ ਦੀ ਸੇਵਾ, ਬੂਟੇ ਲਗਾਉਣ ਦੀ ਸੇਵਾ ਤੇ ਵਰਦੀਆਂ ਦੀ ਸੇਵਾ ਵੀ ਕੀਤੀਆਂ ਜਾਂਦੀ ਹੈ। ਇਹ ਸਾਰਾ ਕੰਮ ਸੰਗਤ ਦੇ ਸਹਿਯੋਗ ਨਾਲ ਹੀ ਨੇਪੜੇ ਚਾੜਿਆ ਜਾਂਦਾ ਹੈ।