ਅਵਨੀਤ ਕੌਰ ਨੇ ਜਿੱਤਿਆ ਗੋਲਡ ਮੈਡਲ
ਅਵਨੀਤ ਕੌਰ ਨੇ ਜਿੱਤਿਆ ਗੋਲਡ ਮੈਡਲ
Publish Date: Mon, 04 May 2026 04:22 PM (IST)
Updated Date: Mon, 04 May 2026 04:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਥਾਈਲੈਂਡ ਦੇ ਚੋਨਬੁਰੀ-ਪਟਾਇਆ ਵਿਚ 28 ਅਪ੍ਰੈਲ ਤੱਕ ਹੋਈ ਤੀਸਰੀ ਇੰਡੋ-ਥਾਈ ਇੰਟਰਨੈਸ਼ਨਲ ਕ੍ਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ 60 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਦੇਸ਼ਾਂ ਤੋਂ ਹਿੱਸਾ ਲਿਆ, ਜਿਸ ਵਿੱਚ ਏਐਸਆਈ ਸਿੰਦਰਪਾਲ ਸਿੰਘ ਦੀ ਪੁੱਤਰੀ ਅਵਨੀਤ ਕੌਰ ਨੇ ਵੀ ਭਾਗ ਲਿਆ। ਚੈਂਪੀਅਨਸ਼ਿਪ ਵਿਚ ਅਵਨੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਥਾਈਲੈਂਡ ਦੀ ਟੀਮ ਨੂੰ ਹਰਾਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਦੀ ਸਟੀਕ ਨਿਸ਼ਾਨੇਬਾਜ਼ੀ ਤੇ ਆਤਮਵਿਸ਼ਵਾਸ ਨੇ ਸਭ ਨੂੰ ਪ੍ਰਭਾਵਿਤ ਕੀਤਾ। ਅਵਨੀਤ ਕੌਰ ਖਾਲਸਾ ਕਾਲਜ ਪਟਿਆਲਾ ਦੀ ਐਮ.ਏ. ਅੰਗਰੇਜ਼ੀ ਦੀ ਵਿਦਿਆਰਥਣ ਹੈ ਅਤੇ ਬੈਸਟ ਸ਼ੂਟਰਜ਼ ਸ਼ੂਟਿੰਗ ਅਕੈਡਮੀ, ਪਟਿਆਲਾ ਵਿਚ ਪ੍ਰੈਕਟਿਸ ਕਰਦੀ ਹੈ। ਉਨ੍ਹਾਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਮਿਸਟਰ ਪਰਵੇਜ ਜੋਸ਼ੀ ਜੀ ਅਤੇ ਸਵੀਤਾ ਮੈਮ ਨੂੰ ਦਿੱਤਾ, ਜਿਨ੍ਹਾਂ ਦੀ ਰਹਿਨੁਮਾਈ ਤੇ ਸਹਿਯੋਗ ਨਾਲ ਇਹ ਉਪਲਬਧੀ ਸੰਭਵ ਹੋਈ। ਇਸ ਮੌਕੇ ‘ਤੇ ਬੀਬਾ ਜੈ ਇੰਦਰ ਕੌਰ ਜੀ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਇਸ ਉਪਲੱਬਧੀ ’ਤੇ ਮਾਣ ਪ੍ਰਗਟ ਕੀਤਾ ਗਿਆ।