ਅਪੋਲੋ ਪਬਲਿਕ ਸਕੂਲ ’ਚ ਵਿਦਿਆਰਥੀਆਂ ਲਈ ਸਪਲੈਸ਼ ਪੂਲ ਪਾਰਟੀ ਕਰਵਾਈ
ਅਪੋਲੋ ਪਬਲਿਕ ਸਕੂਲ, ਦੇਵੀਗਡ਼੍ਹ ਵਿੱਚ ਕਿੰਡਰਗਾਰਟਨ ਵਿਦਿਆਰਥੀਆਂ ਲਈ ਸਪਲੈਸ਼ ਪੂਲ ਪਾਰਟੀ ਦਾ ਆਯੋਜਨ
Publish Date: Wed, 20 May 2026 06:07 PM (IST)
Updated Date: Wed, 20 May 2026 06:10 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਪੋਲੋ ਪਬਲਿਕ ਸਕੂਲ, ਦੇਵੀਗਡ਼੍ਹ ਵਿਚ ਸਪਲੈਸ਼ ਪੂਲ ਪਾਰਟੀ ਵਿਚ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਸਪਲੈਸ਼ ਪੂਲ ਪਾਰਟੀ ਕਰਵਾਈ ਗਈ। ਇਸ ਰੰਗ-ਬਿਰੰਗੇ ਅਤੇ ਮਜ਼ੇਦਾਰ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪਾਣੀ ਵਿੱਚ ਖੇਡਾਂ ਖੇਡ ਕੇ ਬਹੁਤ ਮੌਜ-ਮਸਤੀ ਕੀਤੀ ਅਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਨੇ ਵੱਖ-ਵੱਖ ਵਾਟਰ ਗੇਮਾਂ ਵਿੱਚ ਭਾਗ ਲਿਆ ਅਤੇ ਇਕ-ਦੂਜੇ ਨਾਲ ਖੂਬ ਮਸਤੀ ਕੀਤੀ। ਇਸ ਮੌਕੇ ’ਤੇ ਬੱਚਿਆਂ ਲਈ ਠੰਢੇ ਤੇ ਤਾਜ਼ਗੀ ਭਰੇ ਸਮਰ ਡ੍ਰਿੰਕਸ ਦਾ ਵੀ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਦਾ ਬੱਚਿਆਂ ਨੇ ਬਡ਼ੇ ਚਾਅ ਨਾਲ ਆਨੰਦ ਮਾਣਿਆ। ਪਾਰਟੀ ਦੌਰਾਨ ਸੰਗੀਤ, ਡਾਂਸ ਅਤੇ ਮਨੋਰੰਜਕ ਗਤੀਵਿਧੀਆਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਸਮਾਜਿਕ ਵਿਕਾਸ ਵਿਚ ਵੀ ਮਦਦਗਾਰ ਸਾਬਤ ਹੁੰਦੀਆਂ ਹਨ। ਵਿਦਿਆਰਥੀਆਂ ਨੇ ਇਸ ਯਾਦਗਾਰ ਦਿਨ ਦਾ ਭਰਪੂਰ ਆਨੰਦ ਲਿਆ।