ਬਿਜਲੀ ਕੱਟਾਂ ਨੂੰ ਤੰਗ ਆ ਕੇ ਅਕਾਲੀ ਦਲ ਨੇ ਐੱਸਡੀਐੱਮ ਦਫਤਰ ਅੱਗੇ ਦਿੱਤਾ ਧਰਨਾ
ਬਿਜਲੀ ਕੱਟਾਂ ਨੂੰ ਤੰਗ ਆ ਕੇ ਸ੍ਰੋਮਣੀ ਅਕਾਲੀ ਦੱਲ ਨੇ ਐੱਸ.ਡੀ.ਐਮ. ਦਫਤਰ ਅੱਗੇ ਦਿੱਤਾ ਧਰਨਾ
Publish Date: Thu, 30 Apr 2026 05:26 PM (IST)
Updated Date: Thu, 30 Apr 2026 05:28 PM (IST)

ਫੋਟੋ 30ਪੀਟੀਐਲ: 7 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਵਿਚ ਗਰਮੀ ਸ਼ੁਰੂ ਹੁੰਦਿਆਂ ਹੀ ਪਾਵਰਕਾਮ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਵੱਡੇ ਕੱਟ ਲਾਏ ਜਾ ਰਹੇ ਹਨ, ਜਿਸ ਕਰਕੇ ਪਿੰਡਾਂ ਦੇ ਲੋਕ ਇਨ੍ਹਾਂ ਬਿਜਲੀ ਕੱਟਾਂ ਤੋਂ ਬਹੁਤ ਦੁਖੀ ਹਨ, ਇਸੇ ਤਹਿਤ ਅੱਜ ਅਕਾਲੀ ਦਲ ਵੱਲੋਂ ਐੱਸਡੀਐੱਮ ਦਫ਼ਤਰਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਅਤੇ ਸੀਨੀਅਰ ਅਕਾਲੀ ਆਗੂ ਫੌਜਇੰਦਰ ਸਿੰਘ ਮੁਖਮੈਲਪੁਰ ਨੇ ਐੱਸਡੀਐੱਮ ਦੁੱਧਨਸਾਧਾਂ ਦਫਤਰ ਅੱਗੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਿੰਦਰ ਸਿੰਘ ਵਿਰਕ ਤੇ ਫੌਜਇੰਦਰ ਸਿੰਘ ਮੁਖਮੈਲਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਪੰਜਾਬ ਵਿਚ ਕਿਤੇ ਵੀ ਕੱਟ ਨਹੀਂ ਲਾਵੇਗੀ ਪਰ ਇਹ ਸਭ ਝੂਠ ਸਾਬਤ ਹੋਇਆ, ਜਦੋਂ ਕਿ ਸਾਰੇ ਪੰਜਾਬ ਵਿਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਹਨ। ਇਨ੍ਹਾਂ ਕੱਟਾਂ ਨਾਲ ਹਰ ਸ਼ਹਿਰੀ ਅਤੇ ਪੇਂਡੂ ਬਹੁਤ ਦੁਖੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜਦੋ 2027 ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿੱਚ ਕੋਈ ਕੱਟ ਨਹੀਂ ਲਗੇਗਾ ਅਤੇ ਬਿਜਲੀ ਸਰਪਲੱਸ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਬੱਚਿਆਂ ਤੇ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆਂ ਹੁਣ ਤੋਂ ਹੀ ਲੋਡ਼ ਅਨੁਸਾਰ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਝੌਨੇ ਦੇ ਸੀਜਨ ਵਿੱਚ ਫਸਲ ਲਈ ਬਿਜਲੀ ਦੀ ਘਾਟ ਨਾ ਆ ਸਕੇ। ਆਗੂਆਂ ਨੇ ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਨਾ ਦੀ ਕੋਈ ਸ਼ੈ ਨਹੀਂ ਹੈ, ਕਣਕਾਂ ਮੰਡੀਆਂ ਵਿੱਚ ਪਈਆਂ ਹਨ ਅਤੇ ਨਾ ਹੀ ਸਹੀ ਢੰਗ ਨਾਂਲ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ। ਪਿੰਡਾਂ ਦੀਆਂ ਸਡ਼ਕਾਂ ਟੁੱਟੀਆਂ ਪਈਆਂ ਹਨ, ਜਿਸ ਕਾਰਨ ਕਿਸਾਨ ਤੇ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਇਸ ਮੌਕੇ ਗੁਰਬਖਸ਼ ਸਿੰਘ ਟਿਵਾਣਾ, ਰਾਜਵੀਰ ਸਿੰਘ, ਤਰਲੋਕ ਸਿੰਘ ਤੇ ਜਸਕਰਨ ਸਿੰਘ ਬਹਿਰੂ, ਸੁਖਵਿੰਦਰ ਸਿੰਘ ਜੋਨੀ, ਹਰਪਾਲ ਸਿੰਘ, ਗੋਲਡੀ ਅਲੀਪੁਰ, ਗੁਰਵਿੰਦਰ ਸਿੰਘ ਮਗਰ ਸਾਹਿਬ, ਜਸਬੀਰ ਸਿੰਘ ਚੰੂਹਟ, ਸੁਰਜੀਤ ਸਿੰਘ ਠੇਕੇਦਾਰ ਜਲਾਲਪੁਰ, ਬਲਿਹਾਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਪਠਾਣਮਾਜਰਾ, ਬੱਗਾ ਸਿੰਘ ਰਾਜਗਡ਼੍ਹ, ਗੁਰਮਖ ਸਿੰਘ ਬ੍ਰਹਮਪੁਰ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਸ਼ਾਸ਼ਪੁਰ, ਸ਼ਮਸ਼ੇਰ ਸਿੰਘ ਵਿਰਕ, ਦਵਿੰਦਰ ਸਿੰਘ ਸਰਾਂ, ਕ੍ਰਿਸ਼ਨ ਕੁਮਾਰ, ਬੱਗਾ ਅਲੀਪੁਰ, ਨਿਸ਼ਾਨ ਸਿੰਘ ਮੋਹਲਗਡ਼੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਰਕਰਾਂ ਨੇ ਰੋਸ ਧਰਨੇ ‘ਚ ਸ਼ਮੂਲੀਅਤ ਕੀਤੀ।