ਜਗਦੇਵ ਸਿੰਘ ਸੰਧੂ ਅਕਾਲੀ ਦਲ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ
ਜਗਦੇਵ ਸਿੰਘ ਸੰਧੂ ਅਕਾਲੀ ਦਲ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ
Publish Date: Sat, 02 May 2026 06:26 PM (IST)
Updated Date: Sat, 02 May 2026 06:29 PM (IST)

ਭੁਪਿੰਦਰਜੀਤ ਮੌਲਵੀਵਾਲਾ•, ਪੰਜਾਬੀ ਜਾਗਰਣ• ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਸੂਬੇ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਐੱਸਓਆਈ ਦੇ ਸ਼ਹਿਰੀ ਪ੍ਰਧਾਨ ਜਗਦੇਵ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਭਾਜਪਾ ਵਿੱਚ ਸ਼ਾਮਲ ਹੋਏ ਨੌਜਵਾਨ ਆਗੂ ਜਗਦੇਵ ਸਿੰਘ ਸੰਧੂ ਦਾ ਹਲਕਾ ਇੰਚਾਰਜ ਨਾਰਾਇਣ ਸਿੰਘ ਨਰਸੋਤ ਨੇ ਸਵਾਗਤ ਕਰਦਿਆਂ ਪਾਰਟੀ ਵਿੱਚ ਮਾਨ ਸਨਮਾਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇਸ਼ ਵਿੱਚ ਲਗਾਤਾਰ ਵਿਕਾਸ ਦੇ ਰਾਹ ਤੁਰੀ ਹੋਈ ਹੈ ਜਿਸ ਕਰ ਕੇ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਗਦੇਵ ਸਿੰਘ ਸੰਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਬਾਬੂ ਕੀਮਤ ਸਿੰਗਲਾ, ਜ਼ਿਲ੍ਹਾ ਜਨਰਲ ਜਨਰਲ ਸਕੱਤਰ ਲਾਲ ਚੰਦ ਲਾਲੀ, ਸਰਕਲ ਪ੍ਰਧਾਨ ਸਤੀਸ਼ ਗਰਗ, ਬਗੀਚਾ ਸਿੰਘ ਦੁਤਾਲ ਜ਼ਿਲ੍ਹਾ ਵਾਈਸ ਪ੍ਰਧਾਨ, ਪ੍ਰਸ਼ੋਤਮ ਸਿੰਗਲਾ ਸਟੇਟ ਵਾਈਸ ਕਨਵੀਨਰ ਟਰਾਂਸਪੋਰਟ ਸੈੱਲ, ਨਰਿੰਦਰ ਸਿੰਘ ਬੋਕਸਰ ਭਾਜਪਾ ਆਗੂ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ।