ਨਵੀਂ ਸੋਚ ’ਤੇ ਨਵੀਂ ਊਰਜਾ ਨਾਲ ਚੋਣਾਂ ਲੜੇਗੀ ‘ਮਿਸਲ ਸਤਲੁਜ’ : ਬਰਾੜ
ਨਵੀਂ ਸੋਚ ’ਤੇ ਨਵੀਂ ਊਰਜਾ ਨਾਲ ਚੋਣਾਂ ਲੜੇਗੀ ‘ਮਿਸਲ ਸਤਲੁਜ’ : ਅਜੇਪਾਲ ਸਿੰਘ ਬਰਾੜ
Publish Date: Tue, 12 May 2026 05:13 PM (IST)
Updated Date: Tue, 12 May 2026 05:15 PM (IST)

ਫੋਟੋ 12ਪੀਟੀਐਲ: 18 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪੰਜਾਬ ਦੇ ਆਰਥਿਤ, ਸਮਾਜਿਕ ਅਤੇ ਸਭਿਆਚਾਰਕ ਢਾਂਚੇ ਦੀ ਸੰਭਾਲ ਅਤੇ ਮਜ਼ਬੂਤੀ ਲਈ ਵਚਨਬੱਧ ਰਾਜਨੀਤਿਕ ਜਥੇਬੰਦੀ ‘ਮਿਸਲ ਸਤਲੁਜ’ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ‘ਮਿਸਲ ਸਤਲੁਜ’ ਵਲੋਂ ਪੂਰੀ ਤਿਆਰੀ ਨਾਲ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਜਾਣਗੇ ਅਤੇ ਖਾਸ ਕਰਕੇ ਵੱਧ ਤੋਂ ਵੱਧ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਪੰਜਾਬ ਦੀ ਰਾਜਨੀਤੀ ’ਚ ਇੱਕ ਨਵੀਂ ਸੋਚ ਅਤੇ ਨਵੀਂ ਊਰਜਾ ਦਾ ਸੰਚਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ‘ਮਿਸਲ ਸਤਲੁਜ’ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਜੋ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਦੀ ਧਰਮ ਪਤਨੀ ਹਨ, ਨੂੰ ਪਹਿਲਾਂ ਹੀ ਸਨੌਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ। ਬੀਬੀ ਜਸਮੀਤ ਕੌਰ ਛੀਨਾ ਨੇ ਅੱਜ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਨਤਮੱਸਤਕ ਹੋ ਕੇ ਅਰਦਾਸ ਕਰਨ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ ਕਿ ਸਨੌਰ ਵਿਧਾਨ ਸਭਾ ਹਲਕੇ ਦੀ ਆਰਥਿਕ ਪੱਖੋਂ ਮਜਬੂਤੀ ਲਈ ਵਿਸ਼ੇਸ਼ ਤਕਨੀਕੀ ਸÇੱਖਿਆ ਸੰਸਥਾਵਾਂ ਅਤੇ ਉਚੇਰੀ ਵਿਦਿਆ ਦੇ ਅਦਾਰਿਆਂ ਨੂੰ ਸਥਾਪਤ ਕਰਨ ਲਈ ਯਤਨ ਕਰਨਗੇ। ਇਸ ਮੌਕੇ ਅਮਰਿੰਦਰ ਸਿੰਘ ਤੂੜ, ਇਕਬਾਲ ਸਿੰਘ ਲਹੌਰੀਆ ਅਤੇ ਅੰਗਰੇਜ ਸਿੰਘ ਸ਼ੇਰਗਿੱਲ ਆਦਿ ਵੀ ਹਾਜ਼ਰ ਸਨ।