Good Bye ਸਟੇਟਸ ਲਗਾ ਕੇ ਨੌਜਵਾਨ ਨੇ ਭਾਖੜਾ 'ਚ ਛਾਲ ਮਾਰ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੁਕਾਨ ਮਾਲਕ 'ਤੇ ਲਾਏ ਦੋਸ਼
ਗੋਤਾਖੋਰਾਂ ਨੇ ਉਸ ਦੀ ਭਾਲ ਕਰਦਿਆਂ ਰਾਤ ਨੂੰ ਲਾਸ਼ ਬਰਾਮਦ ਕੀਤੀ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾ ਕੇ ਆਸ਼ੂ ਦੇ ਪਰਿਵਾਰ ਨੂੰ ਸ਼ਨਾਖਤ ਕਰਨ ਲਈ ਬੁਲਾਇਆ ਗਿਆ। ਲਾਸ਼ ਦੀ ਇੱਕ ਬਾਂਹ ਤੇ ਬਣੇ ਟੈਟੂ ਤੋਂ ਆਸ਼ੂ ਦੀ ਸ਼ਨਾਖਤ ਹੋਈ ਹੈ।
Publish Date: Wed, 08 Apr 2026 11:52 AM (IST)
Updated Date: Wed, 08 Apr 2026 11:57 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨੌਜਵਾਨ ਨੇ ਵਾਟਸ ਐਪ ਤੇ ਗੁਡ ਬਾਏ ਸਟੇਟਸ ਲਗਾ ਕੇ ਭਾਖੜਾ ਨਹਿਰ ਚ ਸ਼ਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅੱਛਰੂ ਕੁਮਾਰ ਉਰਫ਼ ਆਸ਼ੂ ਵਾਸੀ ਸਰਹੰਦੀ ਗੇਟ ਪਟਿਆਲਾ ਵਜੋਂ ਹੋਈ ਹੈ। ਜਿਸਦੀ ਲਾਸ਼ ਬੀਤੀ ਰਾਤ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਆਸ਼ੂ ਦੁਕਾਨ ਮਾਲਕ ਕਰਕੇ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਕਰਕੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਹੈ।
ਮ੍ਰਿਤਕ ਦੇ ਪਿਤਾ ਡਿੰਪਲ ਕੁਮਾਰ ਨੇ ਦੱਸਿਆ ਕਿ ਆਸ਼ੂ ਆਰੀਆ ਸਮਾਜ ਚੌਂਕ ਵਿੱਚ ਇੱਕ ਦੁਕਾਨ ਕਿਰਾਏ ਤੇ ਲੈਕੇ ਰੈਡੀਮੈਡ ਕੱਪੜਿਆਂ ਦਾ ਕੰਮ ਕਰਦਾ ਸੀ। ਡਿੰਪਲ ਦਾ ਦੋਸ਼ ਹੈ ਕਿ ਦੁਕਾਨ ਮਾਲਕ ਲੜਕੇ ਨੂੰ ਬਹੁਤ ਪ੍ਰੇਸ਼ਾਨ ਤੇ ਜਲੀਲ ਕਰਦਾ ਰਹਿੰਦਾ ਸੀ। ਬੀਤੇ ਸਵੇਰ ਆਸ਼ੂ ਸਵੇਰੇ ਕੁਝ ਕੰਮ ਕਰਨ ਦਾ ਕਹਿ ਕੇ ਘਰੋਂ ਗਿਆ ਸੀ ਤੇ ਰਾਤ ਨੂੰ ਉਸਦੀ ਭਾਖੜਾ ਚੋ ਲਾਸ਼ ਮਿਲੀ ਹੈ।
ਮ੍ਰਿਤਕ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਸ਼ੂ ਘਰੋਂ ਨਿਕਲਿਆ ਤਾਂ ਉਸਦੇ ਵਾਟਸਐਪ ਤੇ ਗੁਡ ਬਾਏ ਦਾ ਸਟੇਟਸ ਸੀ, ਤੇ ਕੁਝ ਸਮੇਂ ਬਾਅਦ ਉਸਨੇ ਨਾਭਾ ਰੋਡ ਦੀ ਫੋਟੋ ਪਾਈ। ਜਿਸਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ ਅਤੇ ਉਸਦੀ ਭਾਲ ਕਰਦੇ ਹੋਏ ਵਾਹ ਖੜਾ ਨਹਿਰ ਕੋਲ ਪਹੁੰਚ ਗਏ। ਨਹਿਰ ਤੇ ਬੈਠੇ ਗੋਤਾਖੋਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਲੜਕੇ ਨੂੰ ਨਹਿਰ ਵਿੱਚ ਛਾਲ ਮਾਰਦੇ ਦੇਖਿਆ ਗਿਆ ਸੀ। ਜਦੋਂ ਤੱਕ ਗੋਤਾਖੋਰ ਉਸ ਨੂੰ ਬਚਾਉਣ ਲਈ ਕੁਝ ਉਦੋਂ ਤੱਕ ਨੌਜਵਾਨ ਦੇ ਤੇਜ਼ ਵਹਾਅ ਵਿੱਚ ਦੂਰ ਬਹਿ ਗਿਆ ਸੀ।
ਗੋਤਾਖੋਰਾਂ ਨੇ ਉਸ ਦੀ ਭਾਲ ਕਰਦਿਆਂ ਰਾਤ ਨੂੰ ਲਾਸ਼ ਬਰਾਮਦ ਕੀਤੀ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾ ਕੇ ਆਸ਼ੂ ਦੇ ਪਰਿਵਾਰ ਨੂੰ ਸ਼ਨਾਖਤ ਕਰਨ ਲਈ ਬੁਲਾਇਆ ਗਿਆ। ਲਾਸ਼ ਦੀ ਇੱਕ ਬਾਂਹ ਤੇ ਬਣੇ ਟੈਟੂ ਤੋਂ ਆਸ਼ੂ ਦੀ ਸ਼ਨਾਖਤ ਹੋਈ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਆਸ਼ੂ ਦੀ ਮੌਤ ਦਾ ਕਾਰਨ ਬਣੇ ਦੁਕਾਨ ਮਾਲਕਾ ਤੇ ਇੱਕ ਹੋਰ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਕੋਤਵਾਲੀ ਪੁਲਿਸ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।