ਨਕਲੀ ਆਲਆਊਟ ਰਿਫਲਾਂ ਸਮੇਤ ਨੌਜਵਾਨ ਕਾਬੂ
ਨਕਲੀ ਆਲਆਊਟ ਰਿਫਲਾਂ ਸਮੇਤ ਨੌਜਵਾਨ ਕਾਬੂ
Publish Date: Sat, 09 May 2026 05:50 PM (IST)
Updated Date: Sun, 10 May 2026 04:06 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਥਾਣਾ ਸਿਟੀ ਵਿਚ ਪੈਂਦੀ ਪੁਲਿਸ ਚੌਕੀ ਬੱਸ ਸਟੈਂਡ ਵਲੋਂ ਨਕਲੀ ਆਲਆਊਟ ਰਿਫਲਾਂ ਸਮੇਤ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੰਨੀ ਆਹੂਜਾ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰੂ ਹਰਗੋਬਿੰਦ ਨਗਰ ਬਟਾਲਾ ਨੇ ਲਿਖਤੀ ਦਰਖਾਸਤ ਦਿੱਤੀ ਕਿ ਉਹ ਸਪੀਡ ਸਰਚ ਐਂਡ ਸਕਿਓਰਟੀ ਕੰਪਨੀ ਵਿਚ ਬਤੌਰ ਫੀਲਡ ਅਫਸਰ ਹੈ ਅਤੇ ਬਟਾਲਾ ਸ਼ਹਿਰ ਵਿਚ ਬਰਲੋਨ ਦਾ ਪ੍ਰੋਡਕਟ ਆਲਆਊਟ ਰਿਫਲ ਕੁਝ ਦੁਕਾਨਾਂ ’ਤੇ ਨਕਲੀ ਵੇਚਿਆ ਜਾ ਰਿਹਾ ਹੈ, ਜੇਕਰ ਛਾਪਾ ਮਾਰਿਆ ਜਾਵੇ ਤਾਂ ਬਰਾਮਦਗੀ ਹੋ ਸਕਦੀ ਹੈ। ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਉਨ੍ਹਾਂ ਗਾਂਧੀ ਚੌਕ ਵਿਖੇ ਛਾਪਾ ਮਾਰ ਕੇ ਰਾਹੁਲ ਰੰਧਾਵਾ ਵਾਸੀ ਸੁਨਈਆ ਹਾਲ ਡੇਰਾ ਰੋਡ ਬਟਾਲਾ ਨੂੰ ਕਾਬੂ ਕਰਕੇ ਇਸ ਕੋਲੋਂ 70 ਨਕਲੀ ਆਲਆਊਟ ਰਿਫਲ ਬਰਾਮਦ ਕੀਤੇ ਤੇ ਇਸ ਨੂੰ ਕਾਬੂ ਕਰਨ ਉਪਰੰਤ ਥਾਣਾ ਸਿਟੀ ਵਿਚ ਇਸ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।