ਧੋਬੀ ਘਾਟ ਤੋਂ ਵਾਰਡ ਨੰਬਰ 4 ਤਕ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲਣ ਦਾ ਕੰਮ ਸ਼ੁਰੂ
ਧੋਬੀ ਘਾਟ ਤੋਂ ਵਾਰਡ ਨੰਬਰ 4 ਤੱਕ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲਣ ਦਾ ਕੰਮ ਸ਼ੁਰੂ
Publish Date: Sat, 25 Apr 2026 04:59 PM (IST)
Updated Date: Sun, 26 Apr 2026 04:07 AM (IST)

ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਧੋਬੀ ਘਾਟ ਤੋਂ ਵਾਰਡ ਨੰਬਰ 4 ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੀ ਪਾਈਪਲਾਈਨ ਕਈ ਦਹਾਕਿਆਂ ਪੁਰਾਣੀ ਹੋਣ ਕਾਰਨ ਖਰਾਬ ਹੋ ਚੁੱਕੀ ਸੀ। ਇਸ ਵਿੱਚ ਸੀਵਰੇਜ ਦਾ ਪਾਣੀ ਮਿਲਣ ਦੀ ਸਮੱਸਿਆ ਕਾਰਨ ਵਾਰਡ ਨੰਬਰ 3 ਅਤੇ 4 ਦੇ ਨਿਵਾਸੀ ਲੰਬੇ ਸਮੇਂ ਤੋਂ ਪ੍ਰੇਸ਼ਾਨ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਰਡ ਨੰਬਰ 4 ਦੇ ਕੌਂਸਲਰ ਗੌਰਵ ਵਡੈਹਰਾ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪੱਲਵੀ ਨਾਲ ਮੁਲਾਕਾਤ ਕਰਕੇ ਮਾਮਲੇ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡੀਸੀ ਵੱਲੋਂ ਤੁਰੰਤ ਵਿਭਾਗੀ ਕਾਰਵਾਈ ਕਰਵਾਈ ਗਈ, ਜਿਸ ਦੇ ਨਤੀਜੇ ਵਜੋਂ ਅੱਜ ਪੁਰਾਣੀਆਂ ਪਾਈਪਾਂ ਨੂੰ ਬਦਲਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਪੰਡਿਤ ਕਮਲ ਪੰਤ ਅਤੇ ਸਮਾਜ ਸੇਵਕ ਨਰੇਸ਼ ਨਿਰਗੁਣ ਨੇ ਕਿਹਾ ਕਿ ਦਹਾਕਿਆਂ ਪੁਰਾਣੀ ਪਾਈਪਲਾਈਨ ਨੂੰ ਬਦਲਣ ਲਈ ਕੀਤੇ ਉਪਰਾਲੇ ਲਈ ਕੌਂਸਲਰ ਗੌਰਵ ਵਡੈਹਰਾ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਹੁਣ ਇਲਾਕਾ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ ਮਿਲੇਗਾ ਅਤੇ ਗਰਮੀ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਘੱਟ ਹੋਵੇਗਾ। ਕੌਂਸਲਰ ਗੌਰਵ ਵਡੈਹਰਾ ਨੇ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੇ ਦਿਖਾਏ ਸੇਵਾ ਮਾਰਗ ’ਤੇ ਚੱਲਦੇ ਹੋਏ ਵਾਰਡ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਕਾਰਵਾਈਆਂ ਵਿੱਚ ਸਮਾਂ ਲੱਗਣ ਦੇ ਬਾਵਜੂਦ ਉਨ੍ਹਾਂ ਨੇ ਵਿਕਾਸੀ ਕੰਮਾਂ ਵਿੱਚ ਧਨ ਦੀ ਕਮੀ ਨੂੰ ਕਦੇ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਲੋੜ ਪੈਣ ਤੇ ਆਪਣੇ ਖਰਚ ਤੇ ਵੀ ਕੰਮ ਕਰਵਾਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪਰਿਵਾਰ ਅੱਗੇ ਵੀ ਵਾਰਡ ਨੰਬਰ 4 ਦੇ ਨਿਵਾਸੀਆਂ ਦੀ ਸੇਵਾ ਕਰਦਾ ਰਹੇਗਾ।