ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਦਾ ਮਿੱਥਿਆ ਟੀਚਾ : ਡਾ. ਭਾਗੋਵਾਲੀਆ
..ਵੁਆਇਸ ਆਫ ਬਟਾਲਾ ਵਲੋਂ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਦਾ ਮਿੱਥਿਆ ਟੀਚਾ : ਡਾ. ਭਾਗੋਵਾਲੀਆ
Publish Date: Sat, 04 Apr 2026 06:54 PM (IST)
Updated Date: Sun, 05 Apr 2026 04:08 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਵੁਆਇਸ ਆਫ ਬਟਾਲਾ ਦੀ ਇਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਐੱਮਡੀ ਆਕਾਸ਼ ਹਸਪਤਾਲ ਬਟਾਲਾ ਦੀ ਅਗਵਾਈ ਹੇਠ ਸਥਾਨਕ ਸ਼ਾਸਤਰੀ ਨਗਰ ਵਿਖੇ ਹੋਈ, ਜਿਸ ਵਿਚ ਸਾਬਕਾ ਕਮਾਂਡੈਂਟ ਹਰਦੀਪ ਸਿੰਘ ਬਾਜਵਾ ਪ੍ਰੈਜ਼ੀਡੈਂਟ ਅਵਾਰਡੀ, ਮਾ. ਜੋਗਿੰਦਰ ਸਿੰਘ ਅਚਲੀ ਗੇਟ, ਪ੍ਰੋ. ਜਸਬੀਰ ਸਿੰਘ, ਗੁਰਭਿੰਦਰ ਸਿੰਘ ਲਾਡੇਸ਼ਾਹ ਭਾਗੋਵਾਲ, ਬਲਦੇਵ ਸਿੰਘ ਸੋਹਲ, ਸਾਬਕਾ ਥਾਣੇਦਾਰ ਗੁਰਮੀਤ ਸਿੰਘ ਤੇ ਢਿੱਲੋਂ ਆਦਿ ਸ਼ਾਮਲ ਹੋਏ। ਮੀਟਿੰਗ ਦੌਰਾਨ ਡਾ. ਭਾਗੋਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੁਆਇਸ ਆਫ ਬਟਾਲਾ ਵਲੋਂ ਜੋ ਸ਼ਹਿਰ ਨੂੰ ਪੂਰੀ ਤਰ੍ਹਾਂ ਹਰਿਆ-ਭਰਿਆ ਰੱਖਣ ਦਾ ਟੀਚਾ ਮਿੱਥਿਆ ਗਿਆ ਹੈ, ਉਹ ਆਗਾਮੀ 10 ਸਾਲਾਂ ਵਿਚ 2034 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੀਚੇ ਦੇ 2 ਸਾਲ ਬੀਤ ਚੁੱਕੇ ਹਨ ਅਤੇ ਸੰਸਥਾ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਤੇ ਹਰਾ-ਭਰਾ ਰੱਖਣ ਦੇ ਮਨਸ਼ੇ ਨਾਲ ਵੱਡੀ ਗਿਣਤੀ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਸ਼ਹਿਰ ਵਿਚ ਲਗਾਏ ਹਨ ਅਤੇ ਇਸ ਪ੍ਰੋਜੈਕਟ ਨੂੰ ਹਰ ਹੀਲੇ ਪੂਰਾ ਕਰਨ ਲਈ ਵਲੰਟਰੀਅਰਾਂ ਵਲੋਂ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਅਪ੍ਰੈਲ 2026 ਦਾ ਸਟਾਰ ਕੰਟਰੀਬਿਊਟਰ ਸੁਖਦੀਪ ਸਿੰਘ ਨੂੰ ਬਣਾਇਆ ਗਿਆ ਹੈ, ਜਿਸ ਨੇ ਸ਼ਹਿਰ ਨੂੰ ਸੁੰਦਰ ਤੇ ਹਰਿਆਵਲ ਭਰਿਆ ਬਣਾਉਣ ਲਈ ਖੁੱਲ੍ਹੇ ਦਿਲ ਨਾਲ ਸਹਿਯੋਗ ਕੀਤਾ ਹੈ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹੁਣ ਤੱਕ ਬਟਾਲਾ ਸ਼ਹਿਰ ਅਤੇ ਇਸ ਦੇ ਚੌਗਿਰਦੇ ਵਿਚ 15000 ਦੇ ਕਰੀਬ ਬੂਟੇ ਲਗਾ ਚੁੱਕੀ ਹੈ, ਜਿਸ ਦੀ ਦੇਖ-ਰੇਖ ਸੰਸਥਾ ਦੇ ਵਲੰਟੀਅਰ ਸਮੇਂ-ਸਮੇਂ ’ਤੇ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸੁੰਦਰ, ਪ੍ਰਦੂਸ਼ਣ ਮੁਕਤ ਅਤੇ ਸਵੱਛ ਵਾਤਾਵਰਣ ਭਰਪੂਰ ਬਣਾਉਣ ਲਈ ਵੁਆਇਸ ਆਫ ਬਟਾਲਾ ਸੰਸਥਾ ਦਾ ਵਧ ਚੜ੍ਹ ਕੇ ਸਾਥ ਦਿੱਤਾ ਜਾਵੇ।