ਬਟਾਲਾ ਦੇ ਖਜ਼ੂਰੀ ਗੇਟ ਨਜ਼ਦੀਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਦੋ ਦੀ ਮੌਤ, 5 ਜ਼ਖਮੀ , ਲੋਕਾਂ ਚ ਦਹਿਸ਼ਤ ਸ਼ੁੱਕਰਵਾਰ ਦੀ ਰਾਤ ਕਰੀਬ 8:30 ਵਜੇ ਬਟਾਲਾ ਦੇ ਖਜ਼ੂਰੀ ਗੇਟ ਨਜ਼ਦੀਕ ਇੱਕ ਬੂਟਾਂ ਦੇ ਸ਼ੋਰੂਮ ਤੇ ਅਣਪਛਾਤੇ 2 ਮੋਟਰਸਾਈਕਲ ਸਵਾਰਾਂ ਨੇ ਅੰਨੇ ਵਾਹ ਗੋਲੀਆਂ ਚਲਾਈਆਂ ਹਨ। ਇਸ ਗੋਲੀ ਕਾਂਡ ਚ 7 ਵਿਅਕਤੀ ਗੰਭੀਰ ਜਖਮੀ ਹੋਏ ਦੱਸੇ ਜਾਂਦੇ, ਜਿੰਨਾਂ ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।
Publish Date: Fri, 10 Oct 2025 09:48 PM (IST)
Updated Date: Fri, 10 Oct 2025 10:53 PM (IST)
ਇਸ ਗੋਲੀ ਕਾਂਡ ਚ 7 ਵਿਅਕਤੀ ਗੰਭੀਰ ਜਖਮੀ ਹੋਏ ਦੱਸੇ ਜਾਂਦੇ, ਜਿੰਨਾਂ ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਉਧਰ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਚ ਜੁੱਟੀ ਹੋਈ ਹੈ।
ਕਰਵਾ ਚੌਥ ਦੀ ਰਾਤ ਨੂੰ ਚੱਲੀਆਂ ਗੋਲੀਆਂ ਨਾਲ ਬਟਾਲਾ ਦੇ ਲੋਕਾਂ ਚ ਡਰਦਾ ਮਾਹੌਲ ਪਾਇਆ ਜਾ ਰਿਹਾ ਹੈ। ਜਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ ਜਿਨਾਂ ਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।