ਨਵੇਂ ਬਣਾਏ ਜਾ ਰਹੇ ਮਕਾਨ ਦਾ ਲੈਂਟਰ ਡਿੱਗਣ ਕਾਰਨ ਠੇਕੇਦਾਰ ਤੇ ਮਿਸਤਰੀ ਦੀ ਮੌਤ, ਇਕ ਜ਼ਖ਼ਮੀ
ਪ੍ਰਾਪਤ ਜਾਣਕਾਰੀ ਅਨੁਸਾਰ ਸੁਲੱਖਣ ਸਿੰਘ ਨਵਾਂ ਘਰ ਬਣਾ ਰਿਹਾ ਸੀ ਤੇ ਠੇਕੇਦਾਰ ਸੁਲੇਮਾਨ ਵਾਸੀ ਪੱਡਾ ਆਪਣੇ ਮਿਸਤਰੀ ਤੇ ਮਜ਼ਦੂਰਾਂ ਸਮੇਤ ਕੰਮ ਕਰ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਘਰ ਦਾ ਲੈਂਟਰ ਪਾਇਆ ਜਿਸ ਤੋਂ ਬਾਅਦ ਸ਼ਾਮ ਨੂੰ ਅਚਾਨਕ ਪੂਰਾ ਲੈਂਟਰ ਡਿੱਗ ਪਿਆ। ਇਸ ਦੌਰਾਨ ਠੇਕੇਦਾਰ ਤੇ ਮਿਸਤਰੀ ਲੈਂਟਰ ਥੱਲੇ ਆ ਗਏ।
Publish Date: Sat, 24 Apr 2021 05:57 PM (IST)
Updated Date: Sun, 25 Apr 2021 07:25 AM (IST)
ਬਲਜੀਤ ਸਿੰਘ ਪੁਰੇਵਾਲ, ਫ਼ਤਹਿਗੜ੍ਹ ਚੂੜੀਆਂ : ਮੁਰੀਦਕੇ ਪਿੰਡ ਵਿਖੇ ਨਵੇਂ ਪਾਏ ਜਾ ਰਹੇ ਮਕਾਨ ਦਾ ਲੈਂਟਰ ਡਿੱਗਣ ਕਾਰਨ ਹੇਠਾਂ ਆ ਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਲੱਖਣ ਸਿੰਘ ਨਵਾਂ ਘਰ ਬਣਾ ਰਿਹਾ ਸੀ ਤੇ ਠੇਕੇਦਾਰ ਸੁਲੇਮਾਨ ਵਾਸੀ ਪੱਡਾ ਆਪਣੇ ਮਿਸਤਰੀ ਤੇ ਮਜ਼ਦੂਰਾਂ ਸਮੇਤ ਕੰਮ ਕਰ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਘਰ ਦਾ ਲੈਂਟਰ ਪਾਇਆ ਜਿਸ ਤੋਂ ਬਾਅਦ ਸ਼ਾਮ ਨੂੰ ਅਚਾਨਕ ਪੂਰਾ ਲੈਂਟਰ ਡਿੱਗ ਪਿਆ। ਇਸ ਦੌਰਾਨ ਠੇਕੇਦਾਰ ਤੇ ਮਿਸਤਰੀ ਲੈਂਟਰ ਥੱਲੇ ਆ ਗਏ।
ਮੌਕੇ 'ਤੇ ਡੀਐੱਸਪੀ ਬਲਬੀਰ ਸਿੰਘ ਫ਼ਤਹਿਗੜ੍ਹ ਚੂੜੀਆਂ ਤੇ ਐੱਸਐੱਚਓ ਸੁਖਵਿੰਦਰ ਸਿੰਘ ਪਹੁੰਚੇ। ਉਨ੍ਹਾਂ ਨੇ ਲੈਂਟਰ ਥੱਲੇ ਆਏ ਹੋਏ ਵਿਅਕਤੀਆਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਠੇਕੇਦਾਰ ਤੇ ਮਿਸਤਰੀ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਸੁਰਜੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ।