ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਜ਼ਖ਼ਮੀ
ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਲੋਕ ਜ਼ਖ਼ਮੀ, ਕੇਸ ਦਰਜ
Publish Date: Sat, 09 May 2026 04:10 PM (IST)
Updated Date: Sun, 10 May 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਨੈਸ਼ਨਲ ਹਾਈਵੇ ਤੇ ਇੱਕ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਥਾਣਾ ਦੀਨਾਨਗਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਨੂੰ ਪੁੱਤਰੀ ਵਿਜੈ ਕੁਮਾਰ ਵਾਸੀ ਬਸਤੀ ਧੱਕਾ ਕਾਲੋਨੀ ਭਦਰੋਇਆ ਡਮਟਾਲ (ਹਾਲ ਵਾਸੀ ਸੰਤਪੁਰਾ ਮੁਹੱਲਾ ਟਾਂਡਾ ਉਰਮੁੜ੍ਹ, ਜ਼ਿਲ੍ਹਾ ਹੁਸ਼ਿਆਰਪੁਰ) ਨੇ ਦੱਸਿਆ ਕਿ ਉਹ ਆਪਣੀ ਭੈਣ ਪਾਇਲ ਨਾਲ ਕਸਬਿਆਂ ਵਿੱਚ ਜੁਰਾਬਾਂ, ਪਰਨੇ, ਪਜਾਮੇ, ਰੁਮਾਲ ਆਦਿ ਵੇਚਣ ਦਾ ਕੰਮ ਕਰਦੀ ਹੈ। ਉਸ ਨੇ ਆਪਣੀ ਭੈਣ ਨੂੰ ਪਨਿਆੜ ਜਾਣ ਲਈ ਜਸਬੀਰ ਵਾਸੀ ਸੁਜਾਨਪੁਰ ਦੇ ਮੋਟਰਸਾਈਕਲ ਤੇ ਬਿਠਾ ਦਿੱਤਾ। ਜਦੋਂ ਮੋਟਰਸਾਈਕਲ ਨੈਸ਼ਨਲ ਹਾਈਵੇ ਤੇ ਚੜ੍ਹਿਆ ਤਾਂ ਟਰੱਕ ਚਾਲਕ ਮੁਹੰਮਦ ਲਤੀਫ਼ ਖ਼ਾਨ ਵਾਸੀ ਜੰਮੂ-ਕਸ਼ਮੀਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਜਸਬੀਰ ਤੇ ਪਾਇਲ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਦੀ ਭੈਣ ਦਾ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਧਰ ਜਾਂਚ ਅਧਿਕਾਰੀ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਲੜਕੀ ਦੀ ਭੈਣ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।