ਡਿਵਾਈਡਰ ਨਾਲ ਟਕਰਾਉਣ ਨਾਲ ਰੇਤ ਦਾ ਭਰਿਆ ਟਿੱਪਰ ਪਲਟਿਆ
ਡਿਵਾਈਡਰ ਨਾਲ ਟਕਰਾਉਣ ਨਾਲ ਰੇਤ ਦਾ ਭਰਿਆ ਟਿੱਪਰ ਪਲਟਿਆ
Publish Date: Sat, 21 Feb 2026 05:19 PM (IST)
Updated Date: Sun, 22 Feb 2026 04:07 AM (IST)

ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਦੇ ਬੱਸ ਅੱਡੇ ਦੇ ਨਜਦੀਕ ਇੱਕ ਰੇਤ ਨਾਲ ਭਰਿਆ ਟਿੱਪਰ ਡਿਵਾਈਡਰ ’ਤੇ ਜਾ ਚੜ੍ਹਿਆ ਅਤੇ ਨਾਲ ਹੀ ਪਲਟ ਗਿਆ। ਟਿੱਪਰ ’ਚ ਫਸੇ ਡਰਾਈਵਰ ਨੂੰ ਲੋਕਾਂ ਨੇ ਜੱਦੋ ਜਹਿਦ ਦੇ ਬਾਹਰ ਕੱਢਿਆ। ਇਸ ਹਾਦਸੇ ’ਚ ਡਰਾਈਵਰ ਦੇ ਸੱਟਾਂ ਲੱਗੀਆਂ ਹਨ। ਨਜ਼ਦੀਕੀ ਚਾਹ ਦੀ ਦੁਕਾਨ ਚਲਾ ਰਹੇ ਦੁਕਾਨਦਾਰ ਕਾਲਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਨਿਚਰਵਾਰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ, ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਇੱਕ ਟਿੱਪਰ ਡਿਵਾਈਡਰ ’ਤੇ ਟਕਰਾਉਣ ਨਾਲ ਪਲਟ ਗਿਆ ਸੀ। ਉਹਨਾਂ ਦੱਸਿਆ ਕਿ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ 108 ਐਂਬੂਲੈਂਸ ਵਾਲਿਆਂ ਨੇ ਆਣ ਕੇ ਡਰਾਈਵਰ ਨੂੰ ਫਸਟ ਏਡ ਦਿੱਤੀ। ਜ਼ਖ਼ਮੀ ਡਰਾਈਵਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਰੇਤਾ ਭਰ ਕੇ ਅੰਮ੍ਰਿਤਸਰ ਜਾ ਰਿਹਾ ਸੀ, ਜਦ ਉਹ ਬਟਾਲਾ ਬੱਸ ਸਟੈਂਡ ਨਜ਼ਦੀਕ ਲੰਘ ਰਿਹਾ ਸੀ ਤਾਂ ਅਚਾਨਕ ਇੱਕ ਸਕੂਟਰੀ ਵਾਲਾ ਉਸਦੇ ਅੱਗੇ ਦੀ ਲੰਘਿਆ, ਜਿਸ ਨੂੰ ਬਚਾਉਂਦਿਆਂ ਉਸਦਾ ਟਿੱਪਰ ਡਿਵਾਈਡਰ ’ਤੇ ਜਾ ਚੜਿਆ ਅਤੇ ਪਲਟ ਗਿਆ। ਉਸਨੇ ਕਿਹਾ ਕਿ ਟਰੱਕ ਟਿੱਪਰ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ। ਉਧਰ ਟਿੱਪਰ ਪਲਟਣ ਨਾਲ ਬਟਾਲਾ ਦੀ ਟਰੈਫਿਕ ਦੁਪਹਿਰ ਤੱਕ ਪ੍ਰਭਾਵਿਤ ਰਹੀ। ਟਰੈਫਿਕ ਪੁਲਿਸ ਨੇ ਜੇਸੀਬੀ ਦੀ ਮਸ਼ੀਨ ਦੀ ਮਦਦ ਦੇ ਨਾਲ ਰੇਤਾ ਨੂੰ ਉਥੋਂ ਹਟਾਇਆ ਅਤੇ ਨਾਲ ਹੀ ਪਲਟੇ ਟਿੱਪਰ ਨੂੰ ਕਰੇਨ ਦੀ ਮਦਦ ਨਾਲ ਉਥ ਚੁੱਕਿਆ।