ਲੁਕ ਕੇ ਨਸ਼ਾ ਕਰਦੇ ਤਿੰਨ ਨੌਜਵਾਨ ਗ੍ਰਿਫਤਾਰ
ਲੁਕ ਕੇ ਨਸ਼ਾ ਕਰਦੇ ਤਿੰਨ ਨੌਜਵਾਨ ਗ੍ਰਿਫਤਾਰ
Publish Date: Tue, 28 Apr 2026 03:46 PM (IST)
Updated Date: Wed, 29 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਪੁਲਿਸ ਨੇ ਛੁਪ ਕੇ ਨਸ਼ਾ ਕਰਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਪੁਰਾਣਾ ਸ਼ਾਲਾ ਦੇ ਏਐੱਸਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਇਸ ਦੌਰਾਨ ਦਾਣਾ ਮੰਡੀ ਪੁਰਾਣਾ ਸ਼ਾਲਾ ਤੋਂ ਮੁਲਜ਼ਮ ਲਵਪ੍ਰੀਤ ਵਾਸੀ ਬਹਿਰਾਮਪੁਰ ਨੂੰ ਖੰਡਰ ਦੁਕਾਨ ਪਿੱਛੇ ਛੁਪ ਕੇ ਨਸ਼ਾ ਕਰਦਿਆਂ ਕਾਬੂ ਕੀਤਾ ਗਿਆ। ਉਸ ਕੋਲੋਂ ਸਿਲਵਰ ਪੇਪਰ, ਲਾਈਟਰ ਅਤੇ ਦਸ ਰੁਪਏ ਦਾ ਨੋਟ ਬਰਾਮਦ ਹੋਇਆ। ਉੱਥੇ ਹੀ ਥਾਣਾ ਭੈਣੀ ਮੀਆਂ ਖਾਂ ਦੇ ਏਐੱਸਆਈ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਨੋਵਾਲ ਜੀਂਦੜ ਮੋੜ ਤੋਂ ਮੁਲਜ਼ਮ ਗੌਰਾ ਸਿੰਘ ਵਾਸੀ ਕਠਾਨਾ ਨੂੰ ਬਸ ਸਟਾਪ ਉੱਤੇ ਛੁਪ ਕੇ ਨਸ਼ਾ ਕਰਦਿਆਂ ਕਾਬੂ ਕੀਤਾ। ਉਸ ਕੋਲੋਂ ਸਿਲਵਰ ਪੇਪਰ, ਲਾਈਟਰ ਤੇ ਦਸ ਰੁਪਏ ਦਾ ਨੋਟ ਮਿਲਿਆ। ਥਾਣਾ ਧਾਰੀਵਾਲ ਦੇ ਏਐੱਸਆਈ ਰਣਜੀਤ ਸਿੰਘ ਨੇ ਗਸ਼ਤ ਦੌਰਾਨ ਫਲਾਈਓਵਰ ਪੁਲ ਤਰੀਜਾ ਨਗਰ ਬਾਈਪਾਸ ਤੋਂ ਮੁਲਜ਼ਮ ਗੁਰਪ੍ਰੀਤ ਵਾਸੀ ਕੰਗ ਨੂੰ ਝਾੜੀਆਂ ਵਿੱਚ ਛੁਪ ਕੇ ਨਸ਼ਾ ਕਰਦਿਆਂ ਫੜਿਆ। ਉਸ ਕੋਲੋਂ ਸਿਲਵਰ ਪੇਪਰ, ਲਾਈਟਰ ਅਤੇ ਦਸ ਰੁਪਏ ਦਾ ਨੋਟ ਬਰਾਮਦ ਹੋਇਆ। ਤਿੰਨਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।