ਸਬ ਇੰਸਪੈਕਟਰ ਫੋਨ ’ਤੇ ਮੰਗ ਰਿਹਾ ਸੀ ਰਿਸ਼ਵਤ, ਆਡੀਓ ਹੋਈ ਵਾਇਰਲ
ਸਬ ਇੰਸਪੈਕਟਰ ਫੋਨ ’ਤੇ ਮੰਗ ਰਿਹਾ ਸੀ ਰਿਸ਼ਵਤ, ਆਡੀਓ ਹੋਈ ਵਾਇਰਲ
Publish Date: Fri, 28 Feb 2025 07:10 PM (IST)
Updated Date: Sat, 01 Mar 2025 04:09 AM (IST)
ਸਬ ਇੰਸਪੈਕਟਰ ਫੋਨ ’ਤੇ ਮੰਗ ਰਿਹਾ ਸੀ ਰਿਸ਼ਵਤ, ਆਡੀਓ ਹੋਈ ਵਾਇਰਲ
ਬੀਟੀਐੱਲ26 ਜਾਣਕਾਰੀ ਦਿੰਦੇ ਹੋਏ ਡੀਐੱਸਪੀ ਫਤਹਿਗੜ੍ਹ ਚੂੜੀਆਂ ਵਿਪਨ ਕੁਮਾਰ। ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਹਿਗੜ੍ਹ ਚੂੜੀਆਂ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਫਤਹਿਗੜ੍ਹ ਚੂੜ੍ਹੀਆਂ ’ਚ ਤਾਇਨਾਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਦੀ ਸ਼ੋਸਲ ਮੀਡੀਆਂ ’ਤੇ ਅੱਗ ਵਾਂਗ ਇਕ ਫੋਨ ਕਾਲ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਸੀ, ਜਿਸ ’ਚ ਉਕਤ ਸਬ-ਇੰਸਪੈਕਟਰ ਕਿਸੇ ਮਾਮਲੇ ਨੂੰ ਹੱਲ ਕਰਨ ਲਈ ਇਕ ਵਿਅਕਤੀ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ’ਚ ਆਏ ਪੁਲਿਸ ਵਿਭਾਗ ਨੇ ਉਕਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਫਤਹਿਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਅਭੇ ਮਸੀਹ ਪੁੱਤਰ ਅਜੇ ਮਸੀਹ ਵਾਸੀ ਫਤਹਿਗੜ੍ਹ ਚੂੜੀਆਂ ਉਪਰ ਲੜਾਈ-ਝਗੜੇ ਤੇ ਦੁਕਾਨ ਨੂੰ ਅੱਗ ਲਗਾਉਣ ਸਬੰਧੀ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋਇਆ ਸੀ ਅਤੇ ਇਸ ਕੇਸ ਦੀ ਤਫਤੀਸ਼ ਕਰ ਰਹੇ ਐੱਸਆਈ ਬਲਵਿੰਦਰ ਸਿੰਘ ਦੀ ਮੁਲਜ਼ਮ ਅਭੇ ਮਸੀਹ ਦੇ ਪਿਤਾ ਅਜੇ ਮਸੀਹ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਆਡਿਓ ਵਾਇਰਲ ਹੋਈ ਹੈ ਅਤੇ ਉਸ ਆਡਿਓ ਨੂੰ ਲੈ ਕੇ ਐੱਸਆਈ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਹਿਕਮੇ ਵੱਲੋਂ ਜਾਂਚ ਵੀ ਸ਼ੁਰੂ ਕਰ ਕੀਤੀ ਗਈ ਹੈ। ਡੀਐੱਸਪੀ ਵਿਪਨ ਕੁਮਾਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਕੀਮਤ ’ਤੇ ਵੀ ਬਰਦਾਸ਼ਤ ਨਹੀਂ ਹੋਵੇਗਾ। ਚਾਹੇ ਉਹ ਪੁਲਿਸ ਦਾ ਮੁਲਾਜ਼ਮ ਕਿਉਂ ਨਾ ਹੋਵੇ। ਐੱਸਆਈ ਪਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕਰ ਦਿੱਤੀ ਹੈ।