ਬਾਰ੍ਹਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬਾਬਾ ਮੰਗਲ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਦਾ ਬਾਰਵੀ ਜਮਾਤ ਦਾ ਪਹਿਲੀ ਟਰਮ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਦਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਸੀਪਲ ਪ੍ਰਦੀਪ ਦੱਤਾ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਆਰਟਸ ਗਰੁੱਪ ਦੇ ਵਿਦਿਆਰਥੀ ਸੰਗਮਪ੍ਰਰੀਤ ਸਿੰਘ 97 ਪ੍ਰਤੀਸ਼ਤ ਅੰਕ , ਜੌਬਨ
Publish Date: Thu, 12 May 2022 04:15 PM (IST)
Updated Date: Thu, 12 May 2022 04:15 PM (IST)
ਸੰਜੀਵ ਪੂਰੋਵਾਲ, ਜੌੜਾ ਛੱਤਰਾ : ਬਾਬਾ ਮੰਗਲ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਦਾ ਬਾਰਵੀ ਜਮਾਤ ਦਾ ਪਹਿਲੀ ਟਰਮ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਦਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਸੀਪਲ ਪ੍ਰਦੀਪ ਦੱਤਾ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਆਰਟਸ ਗਰੁੱਪ ਦੇ ਵਿਦਿਆਰਥੀ ਸੰਗਮਪ੍ਰਰੀਤ ਸਿੰਘ 97 ਪ੍ਰਤੀਸ਼ਤ ਅੰਕ , ਜੌਬਨ 96.8 ਪ੍ਰਤੀਸਤ ਅੰਕ , ਕੋਮਲਜੀਤ ਕੌਰ ਤੇ ਨੈਣੀ 96 ਪ੍ਰਤੀਸ਼ਤ ਅੰਕ, ਅਨੀਕੇਤ ਨੇ 95 ਪ੍ਰਤੀਸ਼ਤ ਅੰਕ, ਕੰਵਲਜੀਤ ਕੌਰ 94 ਪ੍ਰਤੀਸ਼ਤ ਅੰਕ ਤੇ ਖੁਸ਼ਪ੍ਰਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਲਏ। ਇਸੇ ਤਰਾਂ੍ਹ ਸਾਇੰਸ ਗਰੁੱਪ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਅਤੇ ਤਕਸਤ ਸ਼ਰਮਾ ਨੇ 93 ਪ੍ਰਤੀਸ਼ਤ ਅੰਕ, ਰਾਜਦੀਪ ਸਿੰਘ ਨੇ 92 ਪ੍ਰਤੀਸ਼ਤ ਅੰਕ, ਗੁਰਚੇਤ ਸਿੰਘ ਅਤੇ ਸੁਖਬੀਰ ਕੌਰ ਨੇ 91 ਪ੍ਰਤੀਸ਼ਤ ਅੰਕ ਅਤੇ ਨੀਤੀਆ ਨੇ 90 ਪ੍ਰਤੀਸ਼ਤ ਅੰਕ ਸਾਇੰਸ ਗਰੁੱਪ ਵਿੱਚੋ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।