ਮਿਸ਼ਨ ਸਮਰੱਥ 4.0 ਤਹਿਤ ਅਧਿਆਪਕਾਂ ਦੇ ਸੈਮੀਨਾਰ ਸ਼ੁਰੂ
ਮਿਸ਼ਨ ਸਮਰੱਥ 4.0 ਤਹਿਤ ਅਧਿਆਪਕਾਂ ਦੇ ਸੈਮੀਨਾਰ ਸ਼ੁਰੂ
Publish Date: Sat, 24 Jan 2026 05:24 PM (IST)
Updated Date: Sun, 25 Jan 2026 04:10 AM (IST)
ਲਖਬੀਰ ਖੁੰਡਾ,ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਗਾਈਡਲਾਈਨਜ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਦੀ ਸੁਚੱਜੀ ਅਗਵਾਈ ਦੇ ਤਹਿਤ ਬਲਾਕ ਧਾਰੀਵਾਲ 1 ਅਤੇ 2 ਦੇ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ, ਪੰਜਾਬੀ ਅਤੇ ਹਿਸਾਬ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਦੋ ਰੋਜ਼ਾਂ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣੀਆਂ ਵਿਖੇ ਸ਼ੁਰੂ ਕੀਤੇ ਗਏ ਹਨ। ਇਹ ਸੈਮੀਨਾਰ ਜ਼ਿਲ੍ਹਾ ਕੋਆਰਡੀਨੇਟਰ ਅਸ਼ੋਕ ਕੁਮਾਰ ਦੀ ਦੇਖ ਰੇਖ ਹੇਠ ਲਗਾਏ ਜਾ ਰਹੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਕੋਆਰਡੀਨੇਟਰ ਰਾਜਨਦੀਪ ਸਿੰਘ ਨੇ ਦੱਸਿਆ ਕਿ ਸੈਮੀਨਾਰ ਕੁੱਲ 4 ਬੈਚਾਂ ਵਿੱਚ ਲਗਾਏ ਜਾਣਗੇ ਅਤੇ ਹਰੇਕ ਬੈਚ ਵਿੱਚ 45 ਦੇ ਕਰੀਬ ਅਧਿਆਪਕ ਟ੍ਰੇਨਿੰਗ ਲੈਣਗੇ। ਹਰੇਕ ਬੈਚ 2 ਦਿਨ ਚੱਲੇਗਾ। ਅਧਿਆਪਕਾਂ ਨੂੰ ਨਵੇਂ ਸੈਸ਼ਨ ਵਿੱਚ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਮਿਸ਼ਨ ਸਮਰੱਥ 4.0 ਦੇ ਤਹਿਤ ਵਿਦਿਆਰਥੀ ਨੂੰ ਉਨ੍ਹਾਂ ਦੇ ਦਿਮਾਗੀ ਪੱਧਰ ਦੇ ਹਿਸਾਬ ਨਾਲ ਪੜ੍ਹਾਉਣ ਲਈ ਸਿਖਲਾਈ ਦਿੱਤੀ ਜਾਏਗੀ। ਇਸਨੂੰ ਟੀਚਿੰਗ ਐਟ ਰਾਈਟ ਲੈਵਲ ਅਪਰੋਚ ਦਾ ਨਾਮ ਦਿੱਤਾ ਗਿਆ ਹੈ। ਇਹ ਟ੍ਰੇਨਿੰਗ ਸੈਸ਼ਨ ਵਿਸ਼ਾ ਮਾਹਿਰ ਰਜਨੀਸ਼ ਕੁਮਾਰ, ਪੰਕਜ ਸੂਦ ਅਤੇ ਰਾਹੁਲ ਸ਼ਰਮਾ ਵਲੋਂ ਸੰਚਾਲਿਤ ਕੀਤਾ ਜਾਏਗਾ। ਇਸ ਮੌਕੇ ਸਕੂਲ ਮੁਖੀ ਕਸ਼ਮੀਰ ਸਿੰਘ ਵਲੋਂ ਹਾਜ਼ਰ ਅਧਿਆਪਕਾਂ ਨੂੰ ਸੰਬੋਧਿਤ ਕੀਤਾ ਗਿਆ ।