ਬੀਸੀਏ ਸਮੈਸਟਰ-1 ’ਚੋਂ ਤਾਨਿਆ ਤੇ ਸਮੈਸਟਰ-3 ’ਚੋਂ ਯਸ਼ਿਕਾ ਰਹੀਆਂ ਅੱਵਲ
ਬੀਸੀਏ ਸਮੈਸਟਰ-1 ’ਚੋਂ ਤਾਨਿਆ ਅਤੇ ਸਮੈਸਟਰ-3 ’ਚੋਂ ਯਸ਼ਿਕਾ ਰਹੀ ਪਹਿਲੇ ਸਥਾਨ ’ਤੇ
Publish Date: Sat, 09 May 2026 04:00 PM (IST)
Updated Date: Sun, 10 May 2026 04:00 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਾਗਰਣ, ਫਤਿਹਗੜ੍ਹ ਚੂੜੀਆਂ : ਪੰ. ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਿਹਗੜ੍ਹ ਚੂੜੀਆਂ ਵਿਖੇ ਚੱਲ ਰਹੇ ਡਿਗਰੀ ਕੋਰਸ ਬੀਸੀਏ ਦੇ ਸਮੈਸਟਰ ਪਹਿਲਾ ਤੇ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਮਿ੍ਰਣਾਲ ਗੁਪਤਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਵੰਬਰ-ਦਸੰਬਰ 2025 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਮੁਤਾਬਕ ਬੀਸੀਏ ਪਹਿਲੇ ਸਮੈਸਟਰ ਵਿਚੋਂ ਤਾਨੀਆ ਨੇ 81 ਫੀਸਦੀ, ਨਵਜੋਤ ਕੌਰ ਨੇ 79.6 ਫੀਸਦੀ ਅਤੇ ਕੋਮਲਪ੍ਰੀਤ ਕੌਰ ਨੇ 75.2 ਫੀਸਦੀ ਅੰਕ ਲੈ ਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਤੀਜੇ ਸਮੈਸਟਰ ਵਿਚੋਂ ਯਸ਼ਿਕਾ 85.2, ਜਸ਼ਨਪ੍ਰੀਤ ਕੌਰ 83.8 ਤੇ ਅੰਮਿ੍ਰਤਪਾਲ ਕੌਰ 82.4 ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਡਾ. ਮਿ੍ਰਣਾਲ ਗੁਪਤਾ ਨੇ ਪ੍ਰੀਖਿਆਵਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਸਮੇਤ ਕੰਪਿਊਟਰ ਵਿਭਾਗ ਦੀ ਮੁਖੀ ਮਨੀਸ਼ਾ ਭਾਟੀਆ, ਗੁਰਲੀਨ ਕੌਰ ਤੇ ਰਮਨਦੀਪ ਕੌਰ ਨੂੰ ਵਧਾਈ ਦਿੱਤੀ।