ਸੁਖਮਨਜੀਤ ਕੌਰ ਐੱਮਐੱਸਸੀ ਆਈਟੀ ਸਮੈਸਟਰ-1 ’ਚ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ’ਤੇ ਰਹੀ
ਸੁਖਮਨਜੀਤ ਕੌਰ ਐੱਮਐੱਸਸੀ ਆਈਟੀ ਸਮੈਸਟਰ-1 ’ਚ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ’ਤੇ ਰਹੀ
Publish Date: Mon, 18 May 2026 04:07 PM (IST)
Updated Date: Mon, 18 May 2026 04:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਟਾਲਾ: ਆਰਆਰ ਬਾਵਾ ਡੀਏਵੀ ਕਾਲਜ ਦੀ ਸੁਖਮਨਜੀਤ ਕੌਰ ਨੇ ਐੱਮਐੱਸਸੀ ਆਈਟੀ ਸਮੈਸਟਰ ਪਹਿਲਾ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼, ਬਟਾਲਾ ਦੀਆਂ ਐੱਮਐੱਸਸੀ ਸੂਚਨਾ ਤਕਨਾਲੋਜੀ ਸਮੈਸਟਰ-1 ਅਤੇ 3 ਦੀਆਂ ਵਿਦਿਆਰਥਣਾਂ ਨੇ ਦਸੰਬਰ 2025 ਦੀਆਂ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਸ਼ਾਨਦਾਰ ਨਤੀਜਾ ਪ੍ਰਾਪਤ ਕੀਤਾ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਦੱਸਿਆ ਕਿ ਐੱਮਐੱਸਸੀ ਸੂਚਨਾ ਤਕਨਾਲੋਜੀ ਸਮੈਸਟਰ-1 ਦੀਆਂ ਵਿਦਿਆਰਥਣਾਂ ਸੁਖਮਨਜੀਤ ਕੌਰ ਨੇ 8.36 ਐੱਸਜੀਪੀਏ ਪ੍ਰਾਪਤ ਕਰ ਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਮੁਸਕਾਨ ਨੇ 8.18 ਐੱਸਜੀਪੀਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਅਤੇ ਮੇਹਰਦੀਪ ਕੌਰ ਤੇ ਨੇਹਾ ਹੰਸ ਨੇ 8.00 ਐੱਸਜੀਪੀਏ ਪ੍ਰਾਪਤ ਕਰ ਕੇ ਯੂਨੀਵਰਸਿਟੀ ਵਿੱਚ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਸਮਹਿਕਜੀਤ ਕੌਰ ਨੇ 7.91 ਐੱਸਜੀਪੀਏ ਪ੍ਰਾਪਤ ਕੀਤੇ ਅਤੇ ਯੂਨੀਵਰਸਿਟੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ, ਐੱਮਐੱਸਸੀ ਸੂਚਨਾ ਤਕਨਾਲੋਜੀ ਸਮੈਸਟਰ-3 ਦੀਆਂ ਵਿਦਿਆਰਥਣਾਂ ਕਿਰਨਦੀਪ ਕੌਰ ਨੇ 7.91 ਐੱਸਜੀਪੀਏ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ, ਜਦਕਿ ਗੁਰਲੀਨ ਕੌਰ, ਅਮਾਨਤਬੀਰ ਕੌਰ ਤੇ ਹਰਮਨਦੀਪ ਕੌਰ ਨੇ 7.82 ਐੱਸਜੀਪੀਏ ਹਾਸਲ ਕਰ ਕੇ ਯੂਨੀਵਰਸਿਟੀ ਵਿੱਚ ਅੱਠਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਰਸ਼ਪ੍ਰੀਤ ਕੌਰ ਨੇ 7.73 ਐੱਸਜੀਪੀਏ ਪ੍ਰਾਪਤ ਕਰ ਕੇ ਯੂਨੀਵਰਸਿਟੀ ਵਿੱਚ ਨੌਵਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਦੁੱਗਲ ਨੇ ਹਰੀਸ਼ ਕੁਮਾਰ (ਮੁਖੀ ਪੀਜੀ ਕੰਪਿਊਟਰ ਸਾਇੰਸ ਵਿਭਾਗ), ਫੈਕਲਟੀ ਮੈਂਬਰਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।