ਉਧਾਰ ਸਾਮਾਨ ਨਾ ਦੇਣ ’ਤੇ ਦੁਕਾਨਦਾਰ ਦੀ ਕੁੱਟਮਾਰ, ਗੰਭੀਰ ਜ਼ਖ਼ਮੀ
ਉਧਾਰ ਸਮਾਨ ਨਾ ਦੇਣ ’ਤੇ ਦੁਕਾਨਦਾਰ ਦੀ ਕੀਤੀ ਮਾਰ ਕੁੱਟ, ਗੰਭੀਰ ਜ਼ਖਮੀ
Publish Date: Tue, 28 Apr 2026 04:06 PM (IST)
Updated Date: Wed, 29 Apr 2026 04:02 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਪਿੰਡ ਕੋਟਲਾ ਸ਼ਰਫ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਪਿੰਡ ’ਚ ਹੀ ਕਰਿਆਨੇ ਦੁਕਾਨ ਕਰਦੇ ਇੱਕ ਵਿਅਕਤੀ ਦੀ ਮਾਰਕੁੱਟ ਕਰਦਿਆਂ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰਨ ਅਤੇ ਉਸਦੇ ਗੱਲੇ ਵਿਚੋਂ ਪੈਸੇ ਕੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਿਲ ਹਸਪਤਾਲ ਵਿੱਚ ਜੇਰੇ ਇਲਾਜ ਗੰਭੀਰ ਜ਼ਖਮੀ ਜਗਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਸ਼ਰਫ ਨੇ ਦੱਸਿਆ ਕਿ ਉਸ ਦਾ ਭਰਾ ਜਗਜੀਤ ਸਿੰਘ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਰਾਤ ਪਿੰਡ ਦੇ ਕੁਝ ਵਿਅਕਤੀ ਉਸ ਕੋਲੋਂ ਦੁਕਾਨ ਤੋਂ ਉਧਾਰ ਸਮਾਨ ਲੈਣ ਲਈ ਆਏ ਤਾਂ ਉਸਦੇ ਭਰਾ ਨੇ ਸੰਬੰਧਿਤ ਵਿਅਕਤੀਆਂ ਨੂੰ ਪਹਿਲਾਂ ਲਏ ਸਮਾਨ ਦੇ ਪੈਸੇ ਦੇਣ ਦੀ ਗੱਲ ਕਹੀ, ਜਿਸ ’ਤੇ ਸੰਬੰਧਿਤ ਵਿਅਕਤੀਆਂ ਨੇ ਉਸ ਦੇ ਉਕਤ ਭਰਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਮਾਰਕਟਾਈ ਕਰਕੇ ਜਿੱਥੇ ਉਸ ਨੂੰ ਸੱਟਾਂ ਲਗਾ ਕੇ ਗੰਭੀਰ ਜਖਮੀ ਕਰ ਦਿੱਤਾ, ਉੱਥੇ ਨਾਲ ਹੀ ਉਸ ਦੇ ਗੱਲੇ ਵਿੱਚ ਪੈਸੇ ਕੱਢ ਕੇ ਲੈ ਗਏ। ਉਪਰੰਤ ਉਸ ਨੇ ਆਪਣੇ ਉਕਤ ਭਰਾ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।