ਸ਼ਿਵਾਲਿਕ ਡਿਗਰੀ ਕਾਲਜ ਨਤੀਜਾ ਰਿਹਾ ਸੌ ਫ਼ੀਸਦੀ
ਸ਼ਿਵਾਲਿਕ ਡਿਗਰੀ ਕਾਲਜ ਨਤੀਜਾ ਰਿਹਾ ਸੌ ਫ਼ੀਸਦੀ
Publish Date: Mon, 18 May 2026 04:08 PM (IST)
Updated Date: Mon, 18 May 2026 04:09 PM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਿਵਾਲਿਕ ਡਿਗਰੀ ਕਾਲਜ ਤ੍ਰਿਮੋ ਰੋਡ ਗੁਰਦਾਸਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਕਾਲਜ ਦੇ ਐੱਮਡੀ ਰਿਸ਼ਬਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਦੋ-ਸਾਲਾ ਮਾਸਟਰ ਡਿਗਰੀ ਐੱਮਸੀਏ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਐੱਮਸੀਏ ਸਮੈਸਟਰ ਵਿੱਚ ਚੰਦਨ ਚੋਲੀਆ ਨੇ 8.50 ਐੱਸਜੀਪੀਏ ਅਤੇ ਗੁਰਲੀਨ ਕੌਰ ਨੇ ਵੀ 8.50 ਐੱਸਜੀਪੀਏ ਲੈ ਕੇ ਸਾਂਝਾ ਪਹਿਲਾ ਸਥਾਨ ਹਾਸਲ ਕੀਤਾ। ਅਮਨਦੀਪ ਕੌਰ ਨੇ 8.33 ਐੱਸਜੀਪੀਏ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਤਰਨਪ੍ਰੀਤ ਕੌਰ ਨੇ 8.17 ਐੱਸਜੀਪੀਏ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਬੈਚਲਰ ਆਫ਼ ਲਾਇਬ੍ਰੇਰੀ ਸਾਇੰਸ (ਬੀ.ਲਾਈਬ) ਦੇ ਸਮੈਸਟਰ ਪਹਿਲੇ ਵਿੱਚ ਜੋਤੀ ਬਾਲਾ ਨੇ 8.91 ਐੱਸਜੀਪੀਏ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਰਿੰਦਰ ਸਿੰਘ ਨੇ 8.36 ਐੱਸਜੀਪੀਏ ਲੈ ਕੇ ਦੂਜਾ ਅਤੇ ਜੈਸਮੀਨ ਪ੍ਰੀਤ ਨੇ 8.00 ਐੱਸਜੀਪੀਏ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਐੱਮਡੀ ਰਿਸ਼ਬਦੀਪ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਦੇ ਮਿਹਨਤਕਸ਼ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਸਦਕਾ ਹੀ ਕਾਲਜ ਦਾ ਨਤੀਜਾ ਇੰਨਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ। ਕਾਲਜ ਵੱਲੋਂ ਮਿਹਨਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।