ਸ਼ਾਂਤੀ ਦੇਵੀ ਕਾਲਜ 'ਚ ਪੰਜਾਬੀ ਸਾਹਿਤ ਆਲੋਚਨਾ ਤੇ ਮੈਟਾ ਆਲੋਚਨਾ ਵਿਸ਼ੇ 'ਤੇ ਸੈਮੀਨਾਰ
ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪਿੰ੍ਸੀਪਲ ਡਾ. ਰੀਨਾ ਤਲਵਾੜ ਦੀ ਪ੍ਰਧਾਨਗੀ ਅਤੇ ਵਿਭਾਗ ਮੁਖੀ ਡਾ. ਕੁਲਵਿੰਦਰ ਕੌਰ ਛੀਨਾ ਦੀ ਦੇਖ ਰੇਖ ਹੇਠ ਪੰਜਾਬੀ ਸਾਹਿਤ ਆਲੋਚਨਾ ਅਤੇ ਮੈਟਾ ਆਲੋਚਨਾ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਪੰਜਾਬੀ ਅਤੇ ਡੋਗਰੀ ਵਿਭਾਗ ਦੇ ਡਾ. ਨਰੇਸ਼ ਕੁਮਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਜਿਨ
Publish Date: Sun, 27 Aug 2023 04:29 PM (IST)
Updated Date: Sun, 27 Aug 2023 04:29 PM (IST)

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪਿੰ੍ਸੀਪਲ ਡਾ. ਰੀਨਾ ਤਲਵਾੜ ਦੀ ਪ੍ਰਧਾਨਗੀ ਅਤੇ ਵਿਭਾਗ ਮੁਖੀ ਡਾ. ਕੁਲਵਿੰਦਰ ਕੌਰ ਛੀਨਾ ਦੀ ਦੇਖ ਰੇਖ ਹੇਠ ਪੰਜਾਬੀ ਸਾਹਿਤ ਆਲੋਚਨਾ ਅਤੇ ਮੈਟਾ ਆਲੋਚਨਾ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਪੰਜਾਬੀ ਅਤੇ ਡੋਗਰੀ ਵਿਭਾਗ ਦੇ ਡਾ. ਨਰੇਸ਼ ਕੁਮਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਜਿਨਾਂ੍ਹ ਨੇ ਅਪਣੇ ਸੰਬੋਧਨ ਦੌਰਾਨ ਸਾਹਿਤ ਅਲੋਚਨਾ ਤੇ ਮੈਟਾ ਅਲੋਚਨਾ ਬਾਰੇ ਭਾਵਪੂਰਤ ਤੇ ਸਰਲ ਢੰਗ ਨਾਲ ਦੱਸਿਆ ਅਤੇ ਰਸੂਲ ਹਮਜਾਤੋਵ ਦੀ ਕਿਤਾਬ ਮੇਰਾ ਦਾਗਿਸਤਾਨ ਦੇ ਹਵਾਲਿਆਂ ਨਾਲ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨਾਂ੍ਹ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਸਮੇਂ ਦੀ ਕਦਰ ਕਰਨ ਦੇ ਨਾਲ ਨਾਲ ਹਿੰਮਤ, ਦਿ੍ੜ ਇਰਾਦਾ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਅੰਤ ਵਿੱਚ ਕਾਲਜ ਵੱਲੋਂ ਡਾ. ਨਰੇਸ਼ ਕੁਮਾਰ ਨੂੰ ਯਾਦਗਾਰੀ ਚਿੰਨ ਤੇ ਪੌਦਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਮੌਜੂਦ ਰਹੇ ਵਾਈਸ ਪਿੰ੍ਸੀਪਲ ਡਾ. ਸੁਸ਼ਮਾ ਗੁਪਤਾ, ਕੋਆਡੀਨੇਟਰ ਏਆਈਕਿਊਸੀ ਪੋ੍. ਰਣਦੀਪ ਧੂਤ, ਕੋਆਡੀਨੇਟਰ ਏਆਈਕਿਊਸੀ ਡਾ. ਦੀਪਕ ਜਿਓਤੀ, ਪੋ੍. ਸੰਗੀਤਾ ਮਲਹੋਤਰਾ, ਹਿੰਦੀ ਵਿਭਾਗ ਮੁਖੀ ਡਾ. ਪੂਨਮ ਮਹਾਜਨ ਅਤੇ ਅੰਗੇ੍ਜੀ ਵਿਭਾਗ ਮੁਖੀ ਪੋ੍. ਦਿਲਪ੍ਰਰੀਤ ਕੌਰ ਦੇ ਇਲਾਵਾ ਪੰਜਾਬੀ ਵਿਭਾਗ ਤੋਂ ਜਗਦੀਸ਼ ਕੌਰ, ਮਨਜਿੰਦਰ, ਸਤਿੰਦਰ, ਕੁਲਵਿੰਦਰ, ਬੇਬੀ, ਰੁਕਮਣੀ, ਅਮਨਦੀਪ ਤੇ ਹਰਿੰਦਰ ਵੀ ਹਾਜ਼ਰ ਸਨ।