ਹਰਚੋਵਾਲ ਵਿਖੇ ਦੋ ਦਿਨਾਂ ’ਚ ਦੂਜੀ ਵਾਰਦਾਤ, ਚੋਰਾਂ ਨੇ ਦਿਨ ਦਿਹਾੜੇ ਘਰ ’ਚ ਕੀਤੀ ਚੋਰੀ
ਕਸਬਾ ਹਰਚੋਵਾਲ ਵਿਚ ਦੋ ਦਿਨਾਂ ਵਿਚ ਦੂਸਰੀ ਵਾਰਦਾਤ ਦੌਰਾਨ ਚੋਰਾਂ ਵੱਲੋਂ ਦਿਨ ਦਿਹਾੜੇ ਘਰ ਦੇ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
Publish Date: Sat, 30 May 2026 04:34 PM (IST)
Updated Date: Sat, 30 May 2026 04:35 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ\ਸ੍ਰੀ ਹਰਗੋਬਿੰਦਪੁਰ ਸਾਹਿਬ: ਕਸਬਾ ਹਰਚੋਵਾਲ ਵਿਚ ਦੋ ਦਿਨਾਂ ਵਿਚ ਦੂਸਰੀ ਵਾਰਦਾਤ ਦੌਰਾਨ ਚੋਰਾਂ ਵੱਲੋਂ ਦਿਨ ਦਿਹਾੜੇ ਘਰ ਦੇ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਮੈਂਬਰ ਲੀਲੂ ਰਾਮ ਰਾਜਸਥਾਨੀ ਨੇ ਦੱਸਿਆ ਕਿ ਉਹ ਕਸਬਾ ਹਰਚੋਵਾਲ ਦੇ ਰਹਿਣ ਵਾਲੇ ਹਨ ਅਤੇ ਕੁਝ ਦਿਨਾਂ ਬਾਅਦ ਉਸ ਦੀ ਦੋਹਤੀ ਦਾ ਵਿਆਹ ਸੀ, ਜਿਸ ਦੌਰਾਨ ਉਨ੍ਹਾਂ ਚਾਂਦੀ ਅਤੇ ਸੋਨੇ ਦੇ ਗਹਿਣੇ ਬਣਾ ਕੇ ਘਰ ਵਿਚ ਰੱਖੇ ਹੋਏ ਸਨ। ਉਸ ਦੱਸਿਆ ਕਿ ਉਹ ਸਵੇਰੇ ਆਪਣੇ ਪਰਿਵਾਰ ਨਾਲ ਜਲੰਧਰ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ ਅਤੇ ਜਦੋਂ ਦੁਪਹਿਰ ਸਮੇਂ ਵਾਪਸ ਆਏ ਤਾਂ ਦੇਖਿਆ ਘਰ ਦੇ ਤਾਲੇ ਟੁੱਟੇ ਹੋਏ ਸਨ ਤਾਂ ਅੰਦਰੋਂ ਪੇਟੀ ’ਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਚੋਰੀ ਕਰਕੇ ਫਰਾਰ ਹੋਣ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਵਿਚ ਚਾਂਦੀ ਦੀਆਂ ਪੰਜੇਬਾਂ ਕਰੀਬ ਪੰਜ ਤੋਲੇ, ਇੱਕ ਸੈੱਟ ਸੋਨੇ ਦਾ ਸਾਢੇ ਤਿੰਨ ਤੋਲੇ ਦਾ ਅਤੇ ਦੋ ਮੁੰਦਰੀਆਂ ਸੋਨੇ ਦੀਆਂ ਆਦਿ ਸ਼ਾਮਲ ਹਨ। ਇਸ ਸਬੰਧੀ ਸੰਬੰਧਿਤ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਐੱਸਐੱਸਪੀ ਬਟਾਲਾ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਚੋਰੀ ਹੋਇਆ ਉਕਤ ਸਮਾਨ ਬਰਾਮਦ ਕਰਵਾ ਕੇ ਵਾਪਸ ਦਿਵਾਇਆ ਜਾਵੇ ਅਤੇ ਨਾਲ ਹੀ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ।