ਐੱਸਡੀ ਕਾਲਜ ’ਚ ਲੇਬਰ ਡੇਅ ’ਤੇ ਸਹਾਇਕ ਕਰਮਚਾਰੀਆਂ ਦਾ ਸਨਮਾਨ
ਐੱਸਡੀ ਕਾਲਜ ਵਿੱਚ ਲੇਬਰ ਡੇਅ ‘ਤੇ ਸਹਾਇਕ ਕਰਮਚਾਰੀਆਂ ਦਾ ਸਨਮਾਨ
Publish Date: Sat, 02 May 2026 04:34 PM (IST)
Updated Date: Sun, 03 May 2026 04:06 AM (IST)

ਆਕਾਸ਼, ਪੰਜਾਬੀ ਜਾਗਰਣ ਰਿਪੋਰਟਰ ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੇਨ ਗੁਰਦਾਸਪੁਰ ਦੇ ਸੈਂਟਰਲ ਐਸੋਸੀਏਸ਼ਨ ਨੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੇਬਰ ਡੇਅ ਮੌਕੇ ਸਾਦਗੀਪੂਰਣ ਪਰ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਕਾਲਜ ਦੇ ਸਾਰੇ ਸਹਾਇਕ ਕਰਮਚਾਰੀਆਂ ਨੂੰ ਪ੍ਰਿੰਸੀਪਲ ਵੱਲੋਂ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਆਪਣੇ ਹੱਥੀਂ ਸਾਰੇ ਸਹਾਇਕ ਕਰਮਚਾਰੀਆਂ ਨੂੰ ਤੋਹਫ਼ੇ ਭੇਟ ਕੀਤੇ ਅਤੇ ਉਨ੍ਹਾਂ ਦੀ ਲਗਨ ਅਤੇ ਇਮਾਨਦਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰਿੰਸੀਪਲ ਨੇ ਕਿਹਾ ਸਹਾਇਕ ਕਰਮਚਾਰੀ ਕਿਸੇ ਵੀ ਸਿੱਖਿਆ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ। ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਜ਼ਿੰਮੇਵਾਰੀ ਦੇ ਭਾਵ ਤੋਂ ਬਿਨਾਂ ਕਾਲਜ ਦੀ ਪ੍ਰਗਤੀ ਅਤੇ ਦਿਨਚਰੀ ਦੀ ਸੁਚਾਰੂ ਵਿਵਸਥਾ ਸੰਭਵ ਨਹੀਂ। ਲੇਬਰ ਡੇਅ ਸਿਰਫ਼ ਇਕ ਦਿਨ ਨਹੀਂ, ਸਗੋਂ ਇਹ ਸਾਡੇ ਲਈ ਇੱਕ ਮੌਕਾ ਹੈ ਕਿ ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰੀਏ ਅਤੇ ਉਨ੍ਹਾਂ ਦੀ ਇੱਜ਼ਤ ਕਰੀਏ। ਸਾਡਾ ਕਾਲਜ ਹਮੇਸ਼ਾਂ ਆਪਣੇ ਹਰ ਕਰਮਚਾਰੀ ਦੀ ਭਲਾਈ, ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਸੈਂਟਰਲ ਐਸੋਸੀਏਸ਼ਨ ਦੇ ਇੰਚਾਰਜ ਸਮਿਤਾ ਖਜੂਰੀਆ ਅਤੇ ਗਗਨਦੀਪ ਕੌਰ ਤੋਂ ਇਲਾਵਾ ਸੀਨੀਅਰ ਸਟਾਫ਼ ਮਿਸਿਜ਼ ਦਲਜਿੰਦਰ ਕੌਰ ,ਮਿਸਿਜ਼ ਪੂਨਮ ਸੇਠ ਅਤੇ ਮਿਸਿਜ਼ ਹਰਜੀਤ ਕੌਰ ਵੀ ਹਾਜ਼ਰ ਸਨ।