ਵਿਗਿਆਨ ਅਤੇ ਧਰਮ ਇੱਕ ਦੂਜੇ ਦੇ ਸਾਥੀ ਹਨ: ਮਿਰਜ਼ਾ ਮਸਰੂਰ ਅਹਿਮਦ
ਵਿਗਿਆਨ ਅਤੇ ਧਰਮ ਇੱਕ ਦੂਜੇ ਦੇ ਸਾਥੀ ਹਨ: ਮਿਰਜ਼ਾ ਮਸਰੂਰ ਅਹਿਮਦ
Publish Date: Sat, 02 May 2026 06:55 PM (IST)
Updated Date: Sun, 03 May 2026 04:14 AM (IST)

ਤਾਰਿਕ ਅਹਿਮਦ ਪੰਜਾਬੀ ਜਾਗਰਣ ਕਾਦੀਆਂ: ਮੁਸਲਿਮ ਜਮਾਤ ਤੇ ਅਹਿਮਦੀਆ ਭਾਰਤ ਦੇ ਬੁਲਾਰੇ ਮੌਲਾਨਾ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਨੇ ਜਮਾਤ ਅਹਿਮਦੀਆ ਦੇ ਵਕਫੇ ਨੌ ਯੂਕੇ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਹਜ਼ਰਤ ਮਸੀਹੇ ਮੌਊਦ ਅਲਿਹ ਸਲਾਮ ਨੇ ਫਰਮਾਇਆ ਸੀ ਕਿ ਇਨਸਾਨੀ ਗਿਆਨ ਅਤੇ ਰੋਸ਼ਨੀ ਅੱਲਾਹ ਵੱਲੋਂ ਆਉਂਦੀ ਹੈ ਇਸ ਲਈ ਵਿਗਿਆਨਕ ਖੋਜਾਂ ਤੋਂ ਡਰਨ ਦੀ ਕੋਈ ਲੋੜ ਨਹੀਂl ਉਹਨਾਂ ਨੇ ਆਪਣੇ ਮੰਨਣ ਵਾਲਿਆਂ ਨੂੰ ਆਧੁਨਿਕ ਵਿਗਿਆਨ ਸਿੱਖਣ ਦੀ ਤਾਕੀਦ ਕੀਤੀ, ਅਤੇ ਇਹ ਸਪਸ਼ਟ ਕੀਤਾ ਕਿ ਤਰਕ ਅਤੇ ਅਕਲ ਇਸਲਾਮ ਦੀਆਂ ਸਿੱਖਿਆਵਾਂ ਦੇ ਬਿਲਕੁਲ ਅਨੁਕੂਲ ਹਨl ’ਚ ਵਿੱਚ ਕੁਝ ਧਾਰਮਿਕ ਲੋਕਾਂ ਵੱਲੋਂ ਆਧੁਨਿਕ ਵਿਗਿਆਨ ਨੂੰ ਰੱਦ ਕਰਨ ਦਾ ਕਾਰਨ ਵਿਗਿਆਨਿਕ ਗਿਆਨ ਅਤੇ ਸਮਝ ਦੀ ਘਾਟ ਸੀ। ਆਪ ਜੀ ਨੇ ਇੱਕ ਬਹੁਤ ਸੁੰਦਰ ਉਦਾਹਰਨ ਦਿੱਤੀ ਕਿ ਜਦੋਂ ਅਸਮਾਨ ਤੋਂ ਮੀਂਹ ਵਰਦਾ ਹੈ ਤਾਂ ਉਸਦਾ ਅਸਰ ਉਸ ਮਿੱਟੀ ਤੇ ਨਿਰਭਰ ਕਰਦਾ ਹੈ ਜਿੱਥੇ ਉਹ ਪੈਂਦਾ ਹੈ ਜੇ ਮੀਂਹ ਉਪਜਾਊ ਜ਼ਮੀਨ ਤੇ ਪੈਂਦਾ ਹੈ ਤਾਂ ਧਰਤੀ ਉਸ ਤੋਂ ਲਾਭ ਉਠਾਉਂਦੀ ਹੈ ਅਤੇ ਸੁੰਦਰ ਫਲਦਾਰ ਫੁੱਲ ਅਤੇ ਵਧੀਆ ਫਸਲਾਂ ਪੈਦਾ ਕਰਦੀ ਹੈ ਇਸ ਦੇ ਉਲਟ ਜੇ ਉਹੀ ਮੀਂਹ ਬੰਜਰ ਜ਼ਮੀਨ ਤੇ ਪਏ ਹੋਏ ਤਾਂ ਉੱਥੇ ਸਿਰਫ ਜੰਗਲੀ ਬੂਟੇ ਅਤੇ ਕੰਡੇ ਹੀ ਉੱਗਦੇ ਹਨ। ਆਪ ਜੀ ਨੇ ਅੱਗੇ ਫਰਮਾਇਆ ਆਪਣੇ ਪਰਿਵਾਰ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਓ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਵਿੱਚ ਹਰ ਵੇਲੇ ਮੁਹੱਬਤ ਅਤੇ ਪਿਆਰ ਦਾ ਮਾਹੌਲ ਕਾਇਮ ਰਹੇ ਇਸ ਤਰ੍ਹਾਂ ਤੁਹਾਡੀ ਘਰੇਲੂ ਜ਼ਿੰਦਗੀ ਵੀ ਵਕਫੇ ਨੌ ਦੀਆਂ ਬਰਕਤਾਂ ਦੀ ਇੱਕ ਜਿਉਂਦੀ ਗਵਾਹ ਬਣੇਗੀ l ਜਿੱਥੇ ਨਾਸਤਿਕ ਲੋਕ ਵਿਗਿਆਨ ਨੂੰ ਖੁਦਾ ਦੇ ਅਸਤਿਤਵ ਨੂੰ ਝੁਟਲਾਉਣ ਲਈ ਵਰਤਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਤੁਹਾਡਾ ਫਰਜ਼ ਹੈ ਖਾਸ ਕਰਕੇ ਉਹਨਾਂ ਦਾ ਜਿਨਾਂ ਨੂੰ ਵਿਗਿਆਨ ਵਿੱਚ ਯੋਗਤਾ ਅਤੇ ਦਿਲਚਸਪੀ ਹੈ ਕਿ ਉਹ ਇਸ ਨੂੰ ਖੁਦਾ ਦੇ ਅਸਤਿਤਵ ਨੂੰ ਸਾਬਤ ਕਰਨ ਲਈ ਵਰਤਣ ਅਕਲ ਅਤੇ ਤਰਕ ਦੀ ਤਾਕਤ ਨਾਲ ਧਰਮ ਦੇ ਵਿਰੁੱਧ ਲਗਾਏ ਗਏ ਇਲਜ਼ਾਮਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੋ l ਇਸ ਮੌਕੇ ਦੁਨੀਆਂ ਵਿੱਚ ਅਮਨ ਸ਼ਾਂਤੀ ਦੀ ਸਥਾਪਤੀ ਲਈ ਸਮੂਹਿਕ ਤੌਰ ਤੇ ਦੁਆ ਵੀ ਕੀਤੀ ਗਈ l ਇਸ ਸੰਬੋਧਨ ਦਾ ਸਿੱਧਾ ਪ੍ਰਸਾਰਨ ਮੁਸਲਿਮ ਟੈਲੀਵਿਜ਼ਨ ਅਹਿਮਦੀਆ ਰਾਹੀਂ ਦੁਨੀਆ ਭਰ ਵਿੱਚ ਕੀਤਾ ਗਿਆ l