ਸਤਿਸੰਗ ਘਰ ਜਾਂਗਲਾ ਵੱਲੋਂ ਸੰਗਰਾਂਦ ਮੌਕੇ ਲੰਗਰ ਲਗਾਇਆ
ਸਤਿਸੰਗ ਘਰ ਜਾਂਗਲਾ ਵੱਲੋਂ ਸੰਗਰਾਂਦ ਮੌਕੇ ਲੰਗਰ ਲਗਾਇਆ
Publish Date: Sat, 16 May 2026 03:17 PM (IST)
Updated Date: Sun, 17 May 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ: ਸਤਿਸੰਗ ਘਰ ਜਾਂਗਲਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ’ਤੇ ਬਟਾਲਾ ਵਿਖੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਸਤਿਸੰਗ ਘਰ ਜਾਂਗਲਾ ਦੇ ਮੁੱਖ ਸੇਵਾਦਾਰ ਬਾਬਾ ਰਾਜਭੁਪਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਬਟਾਲਾ ਅਲੀਵਾਲ ਰੋਡ ਫਲਾਈ ਓਵਰਪੁਲ ਦੇ ਹੇਠਾਂ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਸਾਰਾ ਦਿਨ ਆਏ ਗਏ ਰਾਹਗੀਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਅਨੇਕ ਪ੍ਰਕਾਰ ਦੇ ਲੰਗਰ ਛਕਾਏ ਗਏ। ਬਾਬਾ ਰਾਜਭੁਪਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਸਰਬੱਤ ਦੇ ਭਲੇ ਲਈ ਲਗਾਤਾਰ ਚੱਲ ਰਹੇ ਹਨ। ਅੱਜ ਸੱਤਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਭੋਗ ਪੈਣ ਉਪਰੰਤ ਹਰ ਸੰਗਰਾਂਦ ਦੀ ਤਰ੍ਹਾਂ ਇਸ ਸੰਗਰਾਂਦ ਵੀ ਇਹ ਲੰਗਰ ਲਗਾਏ ਗਏ ਹਨ। ਇਸ ਮੌਕੇ ਸੇਵਾਦਾਰਾਂ ’ਚ ਅਮਰਜੀਤ ਸਿੰਘ ਰਾਜੂ, ਮਾਸਟਰ ਜਰਨੈਲ ਸਿੰਘ ਬਟਾਲਾ, ਨੰਬਰਦਾਰ ਜਸਬੀਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਬਾਜਵਾ, ਰਣਜੀਤ ਸਿੰਘ ਸਰਪੰਚ, ਹਰਪ੍ਰੀਤ ਸਿੰਘ ਗੁੱਜਰਪੁਰਾ, ਹਰਜੀਤ ਸਿੰਘ ਬਟਾਲਾ, ਡਾ. ਪ੍ਰਤਾਪ ਬਟਾਲਾ, ਰਣਜੀਤ ਸਿੰਘ ਬੁਲ੍ਹੋਵਾਲ, ਸਤਨਾਮ ਸਿੰਘ ਰਿਆਲੀ, ਜੋਗਿੰਦਰ ਸਿੰਘ ਥਾਣੇਦਾਰ, ਗੁਰਨਾਮ ਸਿੰਘ, ਸਿਮਰਪ੍ਰੀਤ ਸਿੰਘ ਬਾਜਵਾ, ਸੁਖਬੀਰ ਸਿੰਘ, ਸੁਨੀਲ ਕੁਮਾਰ, ਰਾਜਬੀਰ ਸਿੰਘ, ਪ੍ਰਿੰਸ, ਸਹਿਜਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ, ਸਰਵਣ ਸਿੰਘ, ਮੇਜਰ ਸਿੰਘ, ਜਗੀਰ ਸਿੰਘ, ਅੰਮ੍ਰਿਤ ਸਿੰਘ, ਰਾਜਵੀਰ ਸਿੰਘ, ਹਰਜੋਤ ਸਿੰਘ, ਸਹਿਜਬੀਰ ਸਿੰਘ, ਗੁਰਇਕਬਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਸੇਵਾ ਨਿਭਾਈ।