Sad News : ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ, ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਹਾਦਸਾ
7 ਫਰਵਰੀ ਹਾਦਸੇ ਵਾਲੇ ਦਿਨ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਕਾਰ ਚਲਾਉਂਦੇ ਸਮੇਂ ਉਸ ਨੂੰ ਦਿਲ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸਗ੍ਰਸਤ ਹੋ ਗਈ।
Publish Date: Mon, 16 Feb 2026 06:07 PM (IST)
Updated Date: Mon, 16 Feb 2026 06:12 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਰੋਜ਼ੀ ਰੋਟੀ ਖਾਤਿਰ ਵਿਦੇਸ਼ ਗਏ ਗੁਰਦਾਸਪੁਰ ਨਿਵਾਸੀ ਨੌਜਵਾਨ ਦੀ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਜੇਪੀ ਜਿਸ ਦੀ ਉਮਰ ਲਗਪਗ 33-34 ਸਾਲ ਹੈ ਉਹ ਅੱਜ ਤੋਂ 8 ਸਾਲ ਪਹਿਲਾਂ ਅਮਰੀਕਾ ਵਿੱਚ ਚੰਗੇ ਭਵਿੱਖ ਨੂੰ ਲੈ ਕੇ ਗਿਆ ਸੀ। ਉਹ ਆਪਣੀ ਨਿੱਜੀ ਕਾਰ ਉੱਤੇ ਊਬਰ ਸਰਵਿਸ ਕਰਦਾ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਨੇ ਦੱਸਿਆ ਕਿ 7 ਫਰਵਰੀ ਹਾਦਸੇ ਵਾਲੇ ਦਿਨ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਕਾਰ ਚਲਾਉਂਦੇ ਸਮੇਂ ਉਸ ਨੂੰ ਦਿਲ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸਗ੍ਰਸਤ ਹੋ ਗਈ।ਹਸਪਤਾਲ ਵਿੱਚ ਹੀ ਉਸ ਨੂੰ ਇੱਕ ਵਾਰ ਫਿਰ ਆਏ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੀ ਮੌਤ ਦੇ ਨਾਲ ਉਹਨਾਂ ਦੇ ਪਿੰਡ ਗੋਹਤ ਪੋਖਰ ਤੋਂ ਇਲਾਵਾ ਇਲਾਕੇ ਅਤੇ ਸਕੇ ਸਬੰਧੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।