Sad News : ਭਿਆਨਕ ਸੜਕ ਹਾਦਸੇ 'ਚ ਪਤੀ, ਪਤਨੀ ਤੇ ਧੀ ਦੀ ਦਰਦਨਾਕ ਮੌਤ, ਬਟਾਲਾ 'ਚ ਤੇਜ਼ ਰਫ਼ਤਾਰ ਕਾਰ ਨੇ ਲਪੇਟ 'ਚ ਲਈ ਐਕਟਿਵਾ
ਕਸਬਾ ਘੁਮਾਣ ਦੇ ਅਤਿ ਨਜ਼ਦੀਕੀ ਪਿੰਡ ਬਲੜਵਾਲ ਦੇ ਐਕਟਿਵਾ ਸਵਾਰ ਪਤੀ ਪਤਨੀ ਅਤੇ ਧੀ ਦਾ ਅੰਮ੍ਰਿਤਸਰ ਦੇ ਮਹਿਤਾ ਰੋਡ ’ਤੇ ਪਿੰਡ ਘਨਸ਼ਾਮਪੁਰ ਅਤੇ ਤਨੇਲ ਵਿਚਕਾਰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Sun, 26 Apr 2026 05:52 PM (IST)
Updated Date: Sun, 26 Apr 2026 05:58 PM (IST)
ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ, ਘੁਮਾਣ : ਕਸਬਾ ਘੁਮਾਣ ਦੇ ਅਤਿ ਨਜ਼ਦੀਕੀ ਪਿੰਡ ਬਲੜਵਾਲ ਦੇ ਐਕਟਿਵਾ ਸਵਾਰ ਪਤੀ ਪਤਨੀ ਅਤੇ ਧੀ ਦਾ ਅੰਮ੍ਰਿਤਸਰ ਦੇ ਮਹਿਤਾ ਰੋਡ ’ਤੇ ਪਿੰਡ ਘਨਸ਼ਾਮਪੁਰ ਅਤੇ ਤਨੇਲ ਵਿਚਕਾਰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ, ਰੇਸ਼ਮ ਸਿੰਘ ਆਪਣੀ ਪਤਨੀ ਸੀਮਾ ਅਤੇ ਆਪਣੀ ਬੇਟੀ ਕਵਲਦੀਪ ਕੌਰ ਸਮੇਤ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪਿੰਡ ਬਲੜਵਾਲ ਤੋਂ ਪਿੰਡ ਭੱਟੀ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ, ਜਦੋਂ ਉਹ ਤਨੇਲ ਲੱਗੇ ਮਹਿਤਾ ਦੀ ਤਰਫ਼ੋਂ ਆ ਰਹੀ ਤੇਜ਼ ਰਫਤਾਰ ਕਾਲੇ ਰੰਗ ਦੀ ਹੁੰਡਈ ਕਰੇਟਾ ਕਾਰ ਪੀਬੀ10ਜੇਸੀ2009 ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ, ਜਿਸ ਕਾਰਨ ਐਕਟਿਵਾ ਚਾਲਕ ਰੇਸ਼ਮ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬਲੜਵਾਲ (ਜ਼ਿਲ੍ਹਾ ਗੁਰਦਾਸਪੁਰ) ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸਦੀ ਪਤਨੀ ਸੀਮਾ ਅਤੇ ਧੀ ਕਵਲਦੀਪ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਹਾਦਸਾ ਇੰਨਾ ਭਿਆਨਕ ਸੀ ਐਕਟਿਵਾ ਪਿੱਛੇ ਬੈਠੀਆਂ ਮਾਂ ਅਤੇ ਧੀ ਵਿਚੋਂ ਇਕ ਦੀ ਬਾਂਹ ਸਰੀਰ ਤੋਂ ਅਲੱਗ ਹੋ ਗਈ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਅਤੇ ਥਾਣਾ ਮਹਿਤਾ ਦੀ ਪੁਲਿਸ ਵਲੋਂ ਜ਼ਖ਼ਮੀ ਮਾਂ ਧੀ ਨੂੰ ਬਟਾਲਾ ਦੇ ਸਿਵਲ ਹਸਪਤਾਲ ਅਤੇ ਫਿਰ ਅੰਮ੍ਰਿਤਸਰ ਹਸਪਤਾਲ ਭੇਜ ਦਿੱਤਾ, ਜਿੱਥੇ ਇਲਾਜ ਦੌਰਾਨ ਮਾਂ ਅਤੇ ਧੀ ਨੇ ਵੀ ਦਮ ਤੋੜ ਦਿੱਤਾ। ਇਸ ਮੌਕੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬਲੜਵਾਲ ਦੇ ਇਕੋ ਪਰਿਵਾਰ ਦੇ ਜੀਆਂ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।