Sad News : ਬਟਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਐਕਸੀਡੈਂਟ ਦੌਰਾਨ ਮੌਤ, ਪਰਿਵਾਰ ਗਹਿਰੇ ਸਦਮੇ ’ਚ
ਸਤਨਾਮ ਸਿੰਘ ਵਾਸੀ ਉਮਰਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਦੇਵ ਸਿੰਘ (32) ਕਰੀਬ ਦੋ ਸਾਲ ਪਹਿਲਾ ਪਤਨੀ ਨਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਗਿਆ ਸੀ, ਉੱਥੇ ਉਹ ਆਪਣਾ ਕੰਮ ਕਾਰ ਕਰ ਰਿਹਾ ਸੀ। ਬੀਤੇ ਦਿਨੀਂ ਉਹ ਘਰੋਂ ਕਿਸੇ ਕੰਮ ਗਿਆ ਸੀ।
Publish Date: Mon, 03 Nov 2025 08:07 PM (IST)
Updated Date: Mon, 03 Nov 2025 08:09 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਮਹੱਲਾ ਉਮਰਪੁਰਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ’ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। ਸਤਨਾਮ ਸਿੰਘ ਵਾਸੀ ਉਮਰਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਦੇਵ ਸਿੰਘ (32) ਕਰੀਬ ਦੋ ਸਾਲ ਪਹਿਲਾ ਪਤਨੀ ਨਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਗਿਆ ਸੀ, ਉੱਥੇ ਉਹ ਆਪਣਾ ਕੰਮ ਕਾਰ ਕਰ ਰਿਹਾ ਸੀ। ਬੀਤੇ ਦਿਨੀਂ ਉਹ ਘਰੋਂ ਕਿਸੇ ਕੰਮ ਗਿਆ ਸੀ।
  
ਵਾਪਸੀ ਵੇਲੇ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਨਾਲ ਉਸਦੀ ਮੌਤ ਹੋ ਗਈ ਹੈ। ਸੁਖਦੇਵ ਸਿੰਘ ਦੇ ਪਰਿਵਾਰ ’ਚ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਚਾਰ ਮਹੀਨੇ ਦੀ ਧੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ’ਚ ਮਦਦ ਕਰਨ।