ਰਾਈਫਲਮੈਨ ਅਕਸ਼ੈ ਪਠਾਨੀਆ ਦੇਸ਼ ਤੇ ਫੌਜ ਦਾ ਮਾਣ: ਲੈਫਟਿਨੈਂਟ ਕਰਨਲ ਰਾਠੌਰ
ਰਾਈਫਲਮੈਨ ਅਕਸ਼ੈ ਪਠਾਨੀਆ ਦੇਸ਼ ਤੇ ਫੌਜ ਦਾ ਮਾਣ:
Publish Date: Sat, 07 Feb 2026 05:17 PM (IST)
Updated Date: Sun, 08 Feb 2026 04:03 AM (IST)

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਭਾਰਤੀ ਫੌਜ ਦੀ 19 ਜੈਕ ਰਾਈਫਲਜ਼ ਯੂਨਿਟ ਦੇ ਬਹਾਦਰ ਸਿਪਾਹੀ ਰਾਈਫਲਮੈਨ ਅਕਸ਼ੈ ਪਠਾਨੀਆ ਦੇ ਚੌਥੇ ਬਲੀਦਾਨ ਦਿਵਸ ਮੌਕੇ ਸ਼ਹੀਦ ਦੇ ਨਾਂ ’ਤੇ ਬਣੇ ਸਰਕਾਰੀ ਹਾਈ ਸਕੂਲ ਪਿੰਡ ਚੱਕੜ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਕਿਰਣ ਬਾਲਾ ਨੇ ਕੀਤੀ। ਜਦਕਿ 67 ਆਰਮਡ ਯੂਨਿਟ ਤੋਂ ਲੈਫਟੀਨੈਂਟ ਕਰਨਲ ਐੱਮਐੱਸ ਰਾਠੌਰ ਅਤੇ 17 ਅਸਾਮ ਰੈਜੀਮੈਂਟ ਤੋਂ ਲੈਫਟੀਨੈਂਟ ਕਰਨਲ ਵੀਪੀ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸ਼ਹੀਦ ਦੀ ਮਾਤਾ ਰਿਤੂ ਪਠਾਨੀਆ, ਪਿਤਾ ਰਿਟਾ. ਹੌਲਦਾਰ ਸਾਗਰ ਸਿੰਘ ਪਠਾਨੀਆ, ਭਰਾ ਅਮਿਤ ਪਠਾਨੀਆ, ਭੈਣ ਰੀਨਾ ਪਠਾਨੀਆ, ਭਾਬੀ ਅਲਕਾ ਪਠਾਨੀਆ, ਚਾਚਾ ਠਾਕੁਰ ਸਵਰਨ ਸਿੰਘ ਪਠਾਨੀਆ, ਤਹਿਸੀਲਦਾਰ ਸੰਜੀਵ ਪਠਾਨੀਆ, ਕਰਨਲ ਪੀਐਸ ਭੰਦਰਾਲ, ਹੰਸ ਰਾਜ, ਵਰਿੰਦਰ ਸਿੰਘ, ਬੰਤ ਰਾਮ, ਭਾਜਪਾ ਟਰਾਂਸਪੋਰਟ ਸੈਲ ਪੰਜਾਬ ਦੇ ਕਨਵੀਨਰ ਪ੍ਰਵੀਨ ਮੰਹਾਸ, ਡਾ. ਰਾਜਿੰਦਰ ਸ਼ਰਮਾ, ਸ਼ਹੀਦ ਦੀ ਯੂਨਿਟ ਦੇ ਸੂਬੇਦਾਰ ਹਰਦੀਪ ਸਿੰਘ, ਰਾਜਨ ਓਬਰਾਏ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੁੱਖ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦ ਅਕਸ਼ੈ ਪਠਾਨੀਆ ਦੀ ਪ੍ਰਤਿਮਾ ਅੱਗੇ ਜੋਤ ਜਗਾ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਲੈਫਟਿਨੈਂਟ ਕਰਨਲ ਐਮਐਸ ਰਾਠੌਰ ਨੇ ਕਿਹਾ ਕਿ ਅਕਸ਼ੈ ਪਠਾਨੀਆ ਵਰਗੇ ਜਾਂਬਾਜ਼ ਜਵਾਨ ਦੇਸ਼ ਦੀ ਅਸਲ ਸ਼ਾਨ ਹਨ, ਜੋ ਸਰਹੱਦਾਂ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਕੇ ਨਵੀਂ ਪੀੜ੍ਹੀ ਵਿੱਚ ਦੇਸ਼ਭਗਤੀ ਦੀ ਰੂਹ ਫੂਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੌਜ ਹਮੇਸ਼ਾਂ ਸ਼ਹੀਦ ਪਰਿਵਾਰਾਂ ਦੇ ਨਾਲ ਖੜੀ ਰਹੇਗੀ। ਸਮਾਜ ਸੇਵੀ ਕੁੰਵਰ ਰਵਿੰਦਰ ਵਿਕੀ ਨੇ ਕਿਹਾ ਕਿ ਸਭ ਤੋਂ ਵੱਡੇ ਦਾਨੀ ਸ਼ਹੀਦ ਪਰਿਵਾਰ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਰਾਸ਼ਟਰ ਨੂੰ ਸੌਂਪ ਦਿੱਤੇ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਆਪਣੇ ਖਰਚੇ ’ਤੇ ਯਾਦਗਾਰੀ ਗੇਟ ਤੇ ਪ੍ਰਤਿਮਾ ਬਣਵਾ ਕੇ ਅਸਲ ਸ਼ਰਧਾਂਜਲੀ ਅਰਪਿਤ ਕੀਤੀ ਹੈ ਅਤੇ ਹਰ ਸਾਲ ਰਾਜ ਪੱਧਰੀ ਵਾਲੀਬਾਲ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਪ੍ਰਿੰਸੀਪਲ ਕਿਰਣ ਬਾਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨਾਂ ਨੇ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਨਾਇਬ ਸੂਬੇਦਾਰ ਮੁਕੇਸ਼ ਅਲੇ, ਸੂਬੇਦਾਰ ਕੁਲਦੀਪ ਸਿੰਘ, ਰਾਈਫਲਮੈਨ ਗਣੇਸ਼ ਥਾਪਾ, ਨਾਇਕ ਮੁਨੀਸ਼ ਕੁਮਾਰ, ਨਾਇਕ ਸਨੀ, ਕੈਪਟਨ ਰੂਪ ਲਾਲ, ਮਾਸਟਰ ਮਨਜੀਤ ਸਿੰਘ, ਮਦਨ ਲਾਲ, ਮਮਤਾ ਜਸਰੋਟੀਆ, ਵਿਮਲ ਪਰਾਸ਼ਰ, ਮਮਤਾ ਮਹਾਜਨ, ਰੇਨੂ ਬਾਲਾ, ਮੀਨਾ ਕੁਮਾਰੀ, ਰਣਜੀਤ ਸਿੰਘ, ਸੂਬੇਦਾਰ ਰਛਪਾਲ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਰਵਿੰਦਰ ਮੰਹਾਸ, ਹਵਲਦਾਰ ਦਰਸ਼ਨ ਸਿੰਘ, ਹਵਲਦਾਰ ਮੋਹਿੰਦਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।