ਬਿਜਲੀ ਕਾਮਿਆਂ ਨਾਲ ਪੱਖਪਾਤ ਕਰਨ ਦੇ ਵਿਰੋਧ 'ਚ ਧਰਨਾ ਦੂਜੇ ਦਿਨ 'ਚ ਸ਼ਾਮਿਲ
ਸਬ ਡਿਵੀਜ਼ਨ ਦੇ ਵੱਖ-ਵੱਖ ਫੀਡਰਾ ਤੇ ਪੱਕੇ ਅਤੇ ਕੋਡ ਮਿਲਣ ਵਾਲੇ ਜੇਈ ਤੇ ਤੈਨਾਤ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਕੋਡ ਮਿਲਣ ਤੇ ਜੇਈ ਨੂੰ ਏਰੀਆ ਦਿੱਤਾ ਜਾਵੇਗਾ ਜਦ ਕਿ ਕਰਮਚਾਰੀਆਂ ਵੱਲੋਂ ਲਗਾਇਆ ਜਾ ਰਿਹਾ ਧਰਨਾ ਬੇਬੁਨਿਆਦ ਹੈ।
Publish Date: Fri, 15 May 2026 05:28 PM (IST)
Updated Date: Fri, 15 May 2026 05:31 PM (IST)
ਮਹਿੰਦਰ ਸਿੰਘ ਅਰਲੀਭੰਨ ਪੰਜਾਬੀ ਜਾਗਰਣ ਕਲਾਨੌਰ : ਪਾਵਰਕਾਮ ਦੀ ਸਬ ਡਿਵੀਜ਼ਨ ਕਲਾਨੌਰ ਵਿਖੇ ਪੀਐਸਸੀਬੀ ਫੈਡਰੇਸ਼ਨ ਏਟਕ ਵੱਲੋਂ ਬਿਜਲੀ ਕਰਮਚਾਰੀਆਂ ਦੀਆਂ ਪੱਖਪਾਤ ਕਰਨ ਦੇਵਿਰੋਧ ਵਿੱਚ ਉਪ ਮੰਡਲ ਅਫਸਰ ਖ਼ਿਲਾਫ਼ ਦੂਸਰੇ ਦਿਨ ਵੀ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਯੂਨੀਅਨ ਆਗੂ ਨਿਸ਼ਾਨ ਸਿੰਘ ਸੋਹਲ, ਮਾਨ ਨਵਜੋਤ ਸਿੰਘ ਰੰਧਾਵਾ, ਗੁਰਦੀਪ ਸਿੰਘ ਔਜਲਾ, ਗੁਰਦੇਵ ਸਿੰਘ ਮੱਲ੍ਹੀ , ਅਰਵਿੰਦਰ ਸਿੰਘ, ਜਗਜੀਤ ਸਿੰਘ ਆਦਿ ਵੱਲੋਂ ਸਬ ਡਿਵੀਜ਼ਨ ਦਫਤਰ ਕਲਾਨੌਰ ਵਿਖੇ ਦੂਸਰੇ ਦਿਨ ਵੀ ਦਿੱਤੇ ਗਏ ਧਰਨੇ ਦੌਰਾਨ ਉਪ ਮੰਡਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਪੱਖਪਾਤ ਨਾਲ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਕੇ ਪਹਿਲੇ ਸਥਾਨਾਂ ਤੇ ਹੀ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਵੇ।
ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਸ ਸਮੇਂ ਤੱਕ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਸਬ ਡਿਵੀਜ਼ਨ ਕਲਾਨੌਰ ਦੇ ਐਸਡੀਓ ਮਹਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਬ ਡਿਵੀਜ਼ਨ ਦੇ ਵੱਖ-ਵੱਖ ਫੀਡਰਾ ਤੇ ਪੱਕੇ ਅਤੇ ਕੋਡ ਮਿਲਣ ਵਾਲੇ ਜੇਈ ਤੇ ਤੈਨਾਤ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਕੋਡ ਮਿਲਣ ਤੇ ਜੇਈ ਨੂੰ ਏਰੀਆ ਦਿੱਤਾ ਜਾਵੇਗਾ ਜਦ ਕਿ ਕਰਮਚਾਰੀਆਂ ਵੱਲੋਂ ਲਗਾਇਆ ਜਾ ਰਿਹਾ ਧਰਨਾ ਬੇਬੁਨਿਆਦ ਹੈ।
ਇਸ ਮੌਕੇ ਤੇ ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ,ਬਲਜਿੰਦਰ ਸਿੰਘ, ਜੋਧ ਸਿੰਘ ਕਲਰਕ, ਸੁਖ ਨੰਦਨ ਸਿੰਘ ,ਨਿਰਮਲ ਸਿੰਘ ,ਕੁਲਦੀਪ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ, ਗੁਰਪਾਲ ਸਿੰਘ, ਜੋਗਿੰਦਰ ਸਿੰਘ ,ਗੁਰਸੇਵਕ ਸਿੰਘ, ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਵੀ ਸ਼ਾਮਿਲ ਸਨ।