ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਸਿੱਖੇ ਗੁਰ
ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਸਿੱਖੇ ਗੁਰ ’ਤੇ ਕੀਤਾ ਅਭਿਆਸ
Publish Date: Sat, 25 Apr 2026 04:10 PM (IST)
Updated Date: Sun, 26 Apr 2026 04:02 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸਥਾਨਕ ਸਰਕਾਰੀ ਪੋਲਟੈਕਨੀਕਲ ਕਾਲਜ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਨਵਜੋਤ ਸਲਾਰੀਆ ਦੀ ਦੇਖ ਰੇਖ ਹੇਠ ਮੁੱਢਲ਼ੀ ਅੱਗ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਹਰਬਖਸ਼ ਸਿੰਘ ਸਿਵਲ ਡਿਫੈਂਸ, ਇੰਚਾਰਜ ਈਸੀਈ ਵਿਭਾਗ ਰਮਨਦੀਪ ਕੌਰ, ਸੀਨੀਅਰ ਲੈਕਚਰਾਰ ਹਰਿੰਦਰ ਸਿੰਘ, ਗੁਲਜਾਰ ਸਿੰਘ, ਐੱਨਸੀਸੀ ਅਫਸਰ ਨਵਜੋਤ ਸਲਾਰੀਆ, ਰਾਮ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ। ਸ਼ੁਰੂਆਤ ਵਿਚ ਇੰਜੀਨੀਅਰਿੰਗ ਜਸਬੀਰ ਸਿੰਘ ਨੇ ਦੱਸਿਆ ਕਿ ਅਭਿਆਸ ਕਰਨ ਦਾ ਮਕਸਦ ਹੰਦਾ ਹੈ ਕਿ ਕਦੇ ਵੀ ਅਣ-ਸੁਖਾਵੀਂ ਘਟਨਾ ਦੌਰਾਨ ਐਮਰਜੈਂਸੀ ਹਾਲਾਤ ਸਮੇਂ ਉਸ ਨਾਲ ਨਜਿੱਠਿਆ ਜਾਂ ਕਾਬੂ ਕੀਤਾ ਸਕੇ, ਜਿਸ ਦਾ ਮਕਸਦ ਹਾਦਸਿਆਂ ਨੂੰ ਘੱਟ ਕਰਨਾ ਤੇ ਮੌਕੇ ’ਤੇ ਕਿਵੇਂ ਨਿਜੱਠਿਆ ਜਾਵੇ, ਸਬੰਧੀ ਜਾਗਰੂਕ ਕਰਨਾ ਹੈ। ਇਸੇ ਕਰਕੇ ਅੱਗ ਬੂਝਾਊ ਯੰਤਰ ਨੂੰ ਸਾਲ ਬਾਅਦ ਭਰਵਾਉਣ ਤੋਂ ਪਹਿਲਾ ਇਨ੍ਹਾਂ ਦੁਆਰਾ ਪ੍ਰਾਇਮਰੀ ਫਾਇਰ ਸੇਫਟੀ ਅਭਿਆਸ ਕੀਤਾ ਜਾਂਦਾ ਹੈ। ਇਸ ਮੌਕੇ ਹਰਬਖਸ਼ ਸਿੰਘ ਸਿਵਲ ਡਿਫੈਂਸ ਨੇ ਦੱਸਿਆ ਕਿ ਅਭਿਆਸ ਨਾ ਹੋਣ ਕਾਰਣ, ਛੋਟੇ ਹਾਦਸੇ ਨੂੰ ਵੱਡਾ ਹੋਣ ’ਚ ਦੇਰ ਨਹੀਂ ਲਗਦੀ। ਇਸ ਲਈ ਹਰੇਕ ਨਾਗਰਿਕ ਨੂੰ ਸਮੇਂ ਸਮੇਂ ਅਭਿਆਸ ਕਰਨਾ ਚਾਹੀਦਾ ਹੈ। ਉਨ੍ਹਾਂ ਵਲੋਂ ਅੱਗ ਬੂਝਾਊ ਯੰਤਰ ਦੀ ਵਰਤੋਂ ਗੁਰ ਪਾਸ (ਪੀ-ਏ-ਐੱਸ-ਐੱਸ) ਬਾਰੇ ਦੱਸਿਆ। ਇਸ ਮੌਕੇ ’ਤੇ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਤੇ ਸੂਝ-ਬੂਝ ਨਾਲ ਕੀਤੀ ਜਾਵੇ। ਘਬਰਾਉਣ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ। ਮੌਕ ਡਰਿੱਲ ਦੀ ਸਮਾਪਤੀ ਤੇ ਸਿਵਲ ਡਿਫੈਂਸ ਤੋਂ ਆਏ ਹਰਬਖਸ਼ ਸਿੰਘ ਨੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਸਮੂਹ ਸਟਾਫ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਉਚ ਵਿਦਿਆ ਦੇ ਨਾਲ ਆਫਤਾਂ ਪ੍ਰਤੀ ਜਾਗਰੂਕ ਤੇ ਨਿਜੱਠਣ ਲਈ ਤਿਆਰ ਕਰ ਰਹੇ ਹਨ।