ਪਠਾਨਕੋਟ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਦੌਰਾਨ ਸ਼ਾਮ 4 ਵਜੇ ਤੱਕ ਮਿਲੇ ਰੁਝਾਨਾਂ ਅਤੇ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ, ਜਦਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਕਈ ਵਾਰਡਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀਆਂ ਹਨ। ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 3, 9, 17, 20, 39, 40 ਅਤੇ 44 ਤੋਂ ਜੇਤੂ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰਬਰ 2, 4, 6, 8, 16, 18, 19, 22 ਅਤੇ 38 ਵਿੱਚ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 5, 7, 21 ਅਤੇ 42 ਤੋਂ ਕਾਮਯਾਬ ਰਹੇ ਹਨ।
.jpeg)
ਪਠਾਨਕੋਟ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਦੌਰਾਨ ਸ਼ਾਮ 4 ਵਜੇ ਤੱਕ ਮਿਲੇ ਰੁਝਾਨਾਂ ਅਤੇ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ, ਜਦਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਕਈ ਵਾਰਡਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀਆਂ ਹਨ।
ਹੁਣ ਤੱਕ ਪ੍ਰਾਪਤ ਨਤੀਜਿਆਂ ਅਨੁਸਾਰ :-
ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 3, 9, 17, 20, 39, 40 ਅਤੇ 44 ਤੋਂ ਜੇਤੂ ਰਹੇ ਹਨ।
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰਬਰ 2, 4, 6, 8, 16, 18, 19, 22 ਅਤੇ 38 ਵਿੱਚ ਜਿੱਤ ਦਰਜ ਕੀਤੀ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 5, 7, 21 ਅਤੇ 42 ਤੋਂ ਕਾਮਯਾਬ ਰਹੇ ਹਨ।
ਗਿਣਤੀ ਕੇਂਦਰ ਵਿਖੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜੇਤੂ ਉਮੀਦਵਾਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਦਾ ਦੌਰ ਵੀ ਜਾਰੀ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਹੁਣ ਤੱਕ ਮਿਲੇ ਰੁਝਾਨਾਂ ਮੁਤਾਬਕ ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੌਰਵ ਵਡੈਹਰਾ ਲਗਭਗ 600 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 9 ਤੋਂ ਭਾਜਪਾ ਦੇ ਨਮਨ ਕਰੀਬ 210 ਵੋਟਾਂ ਨਾਲ ਬੜਤ ਬਣਾਈ ਹੋਈ ਹੈ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਦੀਪਕ ਅਤੇ ਵਾਰਡ ਨੰਬਰ 5 ਤੋਂ ਸੁਸ਼ਮਾ ਕਰੀਬ 206 ਵੋਟਾਂ ਨਾਲ ਅੱਗੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਦੀਪ ਮਹਿਰਾ ਅਤੇ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਅਭੀ ਸ਼ਰਮਾ ਅੱਗੇ ਚੱਲ ਰਹੇ ਹਨ।
ਨਗਰ ਨਿਗਮ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਘੰਟਿਆਂ ਵਿੱਚ ਹੋਰ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪਠਾਨਕੋਟ ਵਾਰਡ ਨੰਬਰ 19 ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ 219 ਵੋਟਾਂ ਨਾਲ ਜੇਤੂ।
ਪਠਾਨਕੋਟ ਤੋਂ ਵਿਸ਼ਵ ਕੀਰਤੀ, ਵਾਰਡ ਨੰਬਰ 21 'ਆਪ' 27 ਵੋਟਾਂ ਨਾਲ ਜਿੱਤੇ।
ਪਠਾਨਕੋਟ ਤੋਂ ਵਾਰਡ ਨੰਬਰ 2 ਦੀ ਉਮੀਦਵਾਰ ਰਜਨੀ ਮਾਨਸ ਕਾਂਗਰਸ 26 ਵੋਟਾਂ ਨਾਲ ਜੇਤੂ ਰਹੀ।